|
ਗੁਰੂ ਗ੍ਰੰਥ ਨਾਲ
ਸਬੰਧਿਤ ਸੰਸਥਾਵਾਂ ਨੂੰ ਇੱਕ ਸੱਦਾ
ਸ੍ਰੀ ਗੁਰੂ ਗ੍ਰੰਥ ਸਾਹਿਬ
ਨੂੰ ਗੁਰੂ ਮੰਨਣ ਵਾਲਿਓ, ਆਓ, ਉਠੋ ਜਾਗੋ ਇਹਨਾਂ ਝੂਠੀ ਰਾਜਨੀਤੀ
ਦੇ ਕੁਫ਼ਰ ਹਦਾਇਤ ਨਾਮਿਆਂ ਦੇ ਭੈ ਜਾਲ ਤੋਂ ਬਾਹਰ ਆਵੋ। ਛੱਡ ਦਿਓ
ਇਹਨਾਂ ਕਾਲਕਾ ਪੰਥੀਆਂ ਨੂੰ, ਛੱਡ ਦਿਓ ਗੋਲਕ ਦਾ ਪੱਲਾ, ਫੜ ਲਓ
ਗੁਰੂ ਦਾ ਪੱਲਾ। ਗੁਰੂ ਤੁਹਾਡੇ ਅੰਗ ਸੰਗ ਹੋਵੇਗਾ, ਗੁਰੂ ਦੀਆਂ
ਖੁਸ਼ੀਆਂ ਮਾਣੋਗੇ।
ਹੁਣ ਕਾਲਕਾ ਪੰਥ ਗੁਰਮਤਿ
ਵਿਹੂਣੇ, ਕਿਰਪਾਨਾਂ ਗੰਡਾਸਿਆਂ ਵਾਲੇ ਲੋਕਾਂ ਦੇ ਰਾਹੀਂ
ਗੁਰਦੁਆਰਿਆਂ ਵਿੱਚ ਲੜਾਈਆਂ ਝਗੜੇ ਕਰਾਉਂਦਾ ਹੈ ਅਤੇ ਉਹਨਾਂ
ਧਾੜਵੀਆਂ ਨੂੰ ਗੁਰੂ ਪਿਆਰ ਦਸਦਾ ਹੈ। ਆਰ.ਐਸ.ਐਸ ਦੇ ਇਸ਼ਾਰੇ ਤੇ
ਗੁਰਦੁਆਰਿਆਂ ਵਿਚ ਗੁਰਬਾਣੀ ਗੁਰਮਤਿ ਦਾ ਪ੍ਰਵਾਹ ਰੋਕਣਾ ਚਾਹੁੰਦਾ
ਹੈ, ਗੁਰੂ ਗ੍ਰੰਥ ਦੇ ਪੰਥ ਨੂੰ ਸੰਜੀਦਗੀ ਨਾਲ ਸੋਚਣਾ ਪਵੇਗਾ,
ਖ਼ਾਲਸਾ ਇਹਨਾਂ ਦੇ ਹਰਬਿਆਂ ਤੋਂ ਡਰਦਾ ਨਹੀਂ ਪਰ ਗੁਰੂ ਗ੍ਰੰਥ
ਸਾਹਿਬ ਜੀ ਦੀ ਅਗਵਾਈ ਵਿਚੋਂ ਮਿਲੀ ਹਲੀਮੀ ਅਤੇ ਗੁਰਮਤਿ ਬੁਧ
ਕਾਰਨ ਬਚਣਾ ਜਰੂਰ ਚਾਹੁਂਦਾ ਹੈ।
ਕਾਲਕਾ ਪੰਥ ਵਲੋਂ ਇਹਨਾਂ ਆਪ
ਹੁਦਰੀਆਂ ਨਾਲ ਸਮੂਚੇ ਪੰਥ ਨੂੰ ਅਪਣਾ ਜਰਗਮਾਲ ਬਣਾਕੇ ਰੱਖਣ ਦੀ
ਸਿਆਸੀ ਸੋਚ ਕਾਰਨ ਹੀ ਕੁਛ ਸਮੇਂ ਤੋਂ ਜਾਗਰੂਕ ਖ਼ਾਲਸਾ ਵਲੋਂ ਵੱਖ
ਵੱਖ ਦੇਸ਼ਾਂ ਅਤੇ ਸਟੇਟਾਂ ਵਿਚ ਵੱਖ ਵੱਖ ਗੁਰਦੁਆਰਾ ਕਮੇਟੀਆਂ
ਬਣੀਆਂ ਅਤੇ ਬਣ ਰਹੀਆਂ ਹਨ ਤਾਂਕਿ ਇਸ ਝੂਠੀ ਸਿਆਸਤ ਦੀ ਅਮਰ ਵੇਲ
ਹੇਠੋਂ ਨਿਕਲ ਕੇ ਗੁਰਦੁਆਰਾ ਪ੍ਰਬੰਧ ਵਿੱਚ ਧਰਮ ਸਿਧਾਂਤ ਜੀਵਤ
ਰਹਿ ਸਕੇ।
ਇਸੇ ਰੋਸ਼ਨੀ ਵਿਚ ਇਹ ਫੈਸਲਾ
ਕੀਤਾ ਗਿਆ ਹੈ ਕਿ, ਜਿਹੜੇ ਗੁਰਦੁਆਰਾ ਪ੍ਰਬੰਧਕ ਸਹਿਯੋਗ ਦੇਣ
ਠੀਕ ਹੈ ਨਹੀਂ ਤਾਂ ਗੁਰਦੁਆਰਿਆਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ
ਵੱਡੀਆਂ ਅਰਬਾਂ ਦੀਆਂ ਗੋਲਕਾਂ ਪੰਥ ਦਾ ਸਰਮਾਇਆ ਨਹੀਂ। ਇਸ ਨੇ
ਤਾਂ ਸਾਡਾ ਸਿਧਾਂਤਕ ਨੁਕਸਾਨ ਹੀ ਕੀਤਾ ਹੈ। ਖ਼ਾਲਸੇ ਦਾ ਸਰਮਾਇਆ
ਹੈ ਗੁਰੂ ਸਿਧਾਂਤ ਜਿਸਨੇ ਕੱਚੇ ਗੁਰਦੁਆਰਿਆਂ ਵਿਚੋਂ ਜਨਮ ਲੈਕੇ
ਪੱਕੇ ਸਿਖ ਪੈਦਾ ਕੀਤੇ ਸਨ। ਹੁਣ ਭੀ ਅਸੀਂ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਅਦਬ ਅਤੇ ਗੁਰਬਾਣੀ ਸਿਧਾਂਤ ਦੀ ਸੰਭਾਲ ਲਈ ਛੋਟੀਆਂ
ਛੋਟੀਆਂ ਸੰਸਥਾਵਾਂ ਬਣਾਕੇ ਭਾਵੇਂ ਮੁਢਲੇ ਰੂਪ ਵਿਚ ਕਿਰਾਏ ਤੇ
ਹਾਲ ਲੈਕੇ ਜਾਂ ਘਰਾਂ ਵਿਚ ਹਫਤਾ ਵਾਰੀ ਸਤਸੰਗ ਸ਼ੁਰੂ ਕਰੀਏ ਪਰ
ਉਸ ਸੰਸਥਾ ਦਾ ਹਰ ਮੈਂਬਰ ਇਹ ਪ੍ਰਨ ਪੱਤਰ ਭਰੇ ਕੇ ਮੇਰਾ ਗੁਰੂ
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਮੈਂ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਦੀ ਅਗਵਾਈ ਨੂੰ ਹੀ ਜੀਵਨ ਦਾ ਅਧਾਰ ਮਨਾਂਗਾ
ਅਤੇ ਹੋਰ ਕਿਸੇ ਗ੍ਰੰਥ ਮੂਰਤੀ ਜਾਂ ਦੇਹ ਧਾਰੀ ਗੁਰੂ ਡੰਮ ਨੂੰ
ਮਾਨਤਾ ਨਹੀਂ ਦੇਵਾਂਗਾ। ਉਸ ਸੰਸਥਾ ਦੇ ਅਸਥਾਨ ਮਨਮਤੀ ਕਰਮ ਕਾਂਡ
ਦੇ ਪ੍ਰਹਾਰ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਦੇ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਨਣਗੇ।
ਸ੍ਰੀ ਅਕਾਲ ਤਖਤ ਸੱਚੇ ਨਿਆਓਂ
ਦਾ ਪ੍ਰਤੀਕ ਹੈ ਸਾਡਾ ਸਭ ਦਾ ਸਿਰ ਝੁਕਦਾ ਹੈ, ਪਰ ਸ੍ਰੀ ਅਕਾਲ
ਤਖਤ ਤੇ ਕਾਬਜ਼ ਬੈਠੇ ਸਿਆਸੀ ਗੁਲਾਮ ਜੱਥੇਦਾਰਾਂ ਦੇ ਹੁਕਮ ਨੂੰ
ਅਸੀਂ ਕਦੀ ਨਹੀਂ ਮੰਨ ਸਕਦੇ।
ਨਹੀਂ ਤਾਂ ਇਹ ਕਾਲਕਾ ਪੰਥੀਏ ਮਹਾਕਾਲ ਕਾਲਕਾ ਗ੍ਰੰਥ
ਵਰਗੇ ਅਨੇਕਾਂ ਗ੍ਰੰਥ ਪੋਥੀਆਂ ਦੇ ਜਾਲ ਵਿਚ ਉਲਝਾ ਕੇ ਸਿੱਖੀ ਦੇ
ਗੁਰਮਤਿ ਸਿਧਾਂਤ ਨੂੰ ਤਹਿਸ ਨਹਿਸ ਕਰ ਦੇਣਗੇ, ਇਓਂ ਸਿੱਖੀ ਜੀਵਨ
ਬਰਬਾਦ ਹੋ ਜਾਵੇਗਾ। ਇਹਨਾਂ
ਦੇ ਭਰਮ ਜਾਲ ਵਿਚੋਂ ਨਿਕਲਣ ਲਈ ਗੁਰੂ ਵਾਕ “ਨਿਕਸ ਰੇ ਪੰਖੀ
ਸਿਮਰ ਹਰ ਪਾਂਖ” ਅਨੁਸਾਰ ਗੁਰੂ ਅਦਬ ਦੀ ਇਕੋ ਇਕ ਸੋਚ ਹੇਠ ਇਕਤਰ
ਹੋਵੋ ਅਪਣੇ ਅਸਥਾਨਾਂ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਦਾ ਪ੍ਰਚਾਰ ਪ੍ਰਸਾਰ ਕਰੋ , ਕਰਮ ਕਾਂਡੀ ਮਨਮਤ ਦਾ ਪ੍ਰਹਾਰ
ਕਰੋ। ਇਹ ਗੁਰੂ ਗ੍ਰੰਥ ਦਾ ਪੰਥ ਕੇਂਦਰੀ ਤਾਲ ਮੇਲ ਜੱਥੇਬੰਦੀ ਇਸ
ਲਈ ਬਣਾਈ ਗਈ ਹੈ ਕਿਉਂਕਿ ਅਸੀਂ ਕਾਲਕਾ ਪੰਥ ਵਲੋਂ ਕਈ ਥਾਵਾਂ ਤੇ
ਕੀਤੀ ਜਾਂਦੀ ਬੁਰਛਾ ਗਰਦੀ ਹੁਲੜ ਬਾਜ਼ੀ ਨਹੀਂ ਚਾਹੁਂਦੇ ਅਤੇ
ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਸੰਸਥਾਵਾਂ ਨੂੰ
ਵੱਖਰੇ ਰੂਪ ਵਿਚ ਇਕੱਤਰ ਕਰਕੇ ਸ਼ਾਂਤੀ ਨਾਲ ਗੁਰਬਾਣੀ ਗੁਰਮਤਿ ਦਾ
ਸਹਿਜ ਅਨੰਦ ਮਾਨਣਾ ਚਾਹੁਂਦੇ ਹਾਂ।
ਸਿੰਘੋ!!! ਗੁਰੂ ਗ੍ਰੰਥ ਦੇ
ਪੰਥ ਰੂਪੀ ਕੇਂਦਰੀ ਤਾਲ ਮੇਲ ਜੱਥੇਬੰਦੀ ਰਾਹੀਂ ਆਪਸ ਵਿਚ ਜੁੜ
ਕੇ ਬਾਹਵਾਂ ਵਿਚ ਬਾਹਾਂ ਪਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਅਦਬ ਅਤੇ ਸਿਧਾਂਤ ਦੀ ਰਾਖੀ ਲਈ ਜੱਥੇਬੰਦ ਅਤੇ ਲਾਮ ਬੰਦ ਹੋ ਜਾਵੋ
ਜੀ, ਅਤੇ ਕਿਸੇ ਔਕੜ ਸਮੇਂ ਇਕ ਦੂਜੇ ਦੀ ਮਦਦ ਕਰੋ ਜੀ।
ਅਪਣੀ ਅਪਣੀ ਸੰਸਥਾ ਵਲੋਂ ਅਗੇ
ਦਿੱਤਾ ਗਿਆ ਫਾਰਮ ਭਰ ਕੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ
ਸਿੱਖ ਹੋਣ ਦਾ ਪ੍ਰਣ ਕਰੋ ਜੀ।
ਗੁਰੂ ਗੰਥ ਦੇ ਪੰਥ ਦਾ
ਸੇਵਾਦਾਰ
ਦਰਸ਼ਨ ਸਿੰਘ ਖ਼ਾਲਸਾ |