Share on Facebook

Main News Page

ਤ੍ਰੀਆ ਚਰਿਤ੍ - 4
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 16

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

4- ਚਰਿਤ੍ਰ 403 ਵਾਲੇ ਦੀਆਂ ਅਤੀ ਸੰਕੋਚਵੀਆਂ ਟੂਕਾਂ

ਚਿੰਜੀ ਸ਼ਹਿਰ ਦੇ ਰਾਜੇ ਚਿੰਗਸ ਸੇਨ ਨੂੰ ਇੱਕ ਸਦਾ ਕੁਆਰਿ ਜਵਾਨ ਕੁੜੀ ਘਰ ਬੁਲਾ ਕੇ ਕਾਮ ਵਾਸ਼ਨਾ ਅਧੀਨ ਹੱਥ ਜੋੜਦੀ ਤੇ ਪੈਰੀਂ ਡਿੱਗਦੀ ਹੋਈ ਤਰਲੇ ਲੈਂਦੀ ਹੈ, ਪਰ ਰਾਜਾ ਨਹੀਂ ਮੰਨਦਾ, ਤਾਂ ਸਹੇਲੀਆਂ ਰਾਹੀਂ ਉਸ ਦੀਆਂ ਬਾਹਵਾਂ ਜਕੜ ਕੇ ਪੱਗ ਲੁਹਾ ਕੇ, ਉਸ ਦੇ ਸਿਰ ਵਿੱਚ 700 ਜੁੱਤੀ ਮਾਰਨ ਉਪਰੰਤ, ਦਮ ਦਿਵਾ ਕੇ 900 ਜੁੱਤੀ ਫਿਰ ਮਾਰਦੀ ਹੈ 1600 ਜੁੱਤੀਆਂ ਝੱਲਣ ਪਿੱਛੋਂ ਰਾਜਾ ਭੋਗ ਲਈ ਤਿਆਰ ਹੋ ਜਾਂਦਾ ਹੈ, ਯਥਾ-

ਜਬ ਭੂਪਤਿ ਇਕ ਨ ਮਾਨੀ। ਸ਼ਾਹ ਸੁਤਾਤਬ ਅਧਿਕ ਰਸਾਨੀ। ਅੰਕ 16

ਸਖੀਯਨ ਨੈਨ ਸੈਨ ਕਰ ਦਈ। ਰਾਜਾ ਕੀ ਬਹੀਆਂ ਗਹਿ ਲਈ।
ਪਕਰ ਰਾਵਿ ਕੀ ਪਾਗ ਉਤਾਰੀ। ਪੰਨ ਹੀ ਮੂੰਡ ਸਤ ਸੇ ਝਾਰੀ।
ਅੰਕ 18

ਭੂਪ ਲਜੱਤ ਨਹਿ ਹਾਇ ਬਖਾਨੈ। ਜਿਨ ਕੋਈ ਨਰ ਮੂਝੈ ਪਛਾਣੈ।
ਸ਼ਾਹ ਸੁੱਤਾ ਇਤ ਨ੍ਰਿਤਹਿ ਨ ਛੋਰੈ। ਪਨਹੀ ਵਾਂਹਿ ਮੰਡੂ ਪਰ ਤੋਰੈ।
ਅੰਕ 20

ਪਲ ਹੀ ਜਬ ਸੋਲਾ ਸੈ ਪਰੀ। ਤਬ ਰਾਜਾ ਕੀ ਆਂਖ ਉਘਰੀ। ਅੰਕ 21

ਪੁਨਿ ਰਾਜਾ ਇਹ ਭਾਂਤ ਬਖਾਨਊ। ਮੈ ਤ੍ਰਿਯ ਤੋਰ ਚਰਿਤ੍ਰ ਨ ਜਾਨੋ।।
ਅਬ ਜੂਤਨ ਸੌ ਮੁਝੈ ਨ ਮਾਰੋ। ਜੋ ਚਾਹੋ ਤੋਂ ਆਨ ਬਿਹਾਰੋ।
ਅੰਕ 22

ਸ਼ਾਹ ਸੁਤਾ ਜਬ ਯੋ ਸੁਨਿ ਪਾਈ। ਨੈਨ ਸੈਨ ਦੈ ਸਖੀ ਹਟਾਈ।
ਆਪ ਗਈ ਰਾਜਾ ਪਹਿ ਧਾਇ। ਕਾਮ ਭੋਗ ਕੀਨਾ ਲਪਟਾਇ।
ਅੰਕ 23

ਪੋਸਤ, ਭਾਂਗ, ਅਫੀਮ ਖਿਲਾਏ। ਆਸਨ ਤਾਂ ਤਰ ਦਿਯੋ ਬਨਾਇ।
ਚੰਬਨ ਰਾਇ ਅਲਿੰਗਨ ਲਏ। ਲਿੰਗ ਦੇਤ ਤਿਹ ਭੋਗ ਮੋ ਭਏ।
ਅੰਕ 24

ਭੱਗ ਮੋ ਲਿੰਗ ਦਿਯੋ ਰਾਜਾ ਤਬ । ਰੁਚਿ ਉਪਜੀ ਤਰਨੀ ਕੇ ਜਿਯ ਤਬ।
ਲਪਟਿ ਲਪਟਿ ਆਸਨ ਤਰ ਗਈ। ਚੁੰਮਨ ਕਰਤ ਭੂਪ ਕੇ ਭਈ।
ਅੰਕ 25

ਗਹਿ ਗਹਿ ਤਿਹ ਕੋ ਗਰੇ ਲਗਾਵਾ। ਆਸਨ ਸੋ ਆਸਨਹਿ ਛੁਹਾਵਾ।
ਅਧਰਨ ਸੌ ਦੋਊ ਅਧਰ ਲਗਾਈ। ਦੁਹੂੰ ਕੁਚਨ ਸੌ ਕੁਚਨ ਮਿਲਾਈ।
ਅੰਕ 26

ਇਹ ਬਿਧਿ ਭੋਗ ਕਿਯਾ ਰਾਜਾ ਤਨ। ਜਿਹ ਬਿਧਿ ਰੁਚਾ ਚੰਚਲਾ ਕੇ ਮਨ।
ਬਹਰੌ ਰਾਵ ਬਿਦਾ ਕਰਿ ਦਿਯੋ। ਅਨਤ ਦੇਸ ਕੋ ਮਾਰਗ ਲਿਯੋ।
ਅੰਕ 27

ਪਤਾ ਨਹੀਂ 1600 ਜੁੱਤੀਆਂ ਦੀ ਗਿਣਤੀ ਕੌਣ ਕਰਦਾ ਰਿਹਾ ਅਤੇ ਨੰਗੇ ਸਿਰ 1600 ਜੁੱਤੀਆਂ ਝੱਲ ਕੇ ਰਾਜਾ ਚਿੰਗਸੈਨ ਜੀਉਂਦਾ ਕਿਵੇਂ ਰਿਹਾ।

ਹੋ ਸਕਦਾ ਹੈ ਕਿ ਤ੍ਰਿਯਾ ਚਰਿਤ੍ਰ 266 ਅੰਕ 21 ਵਿੱਚ ਲਿਖੇ ਅਨੁਸਾਰ ਰਾਜਕੁਮਾਰੀ ਰਣ ਖੰਭ ਕਲਾ ਹਥੀਂ ਉਸਦਾ ਵਿਦਿਆ ਗੁਰੂ ਨਦੀ ਵਿੱਚ 800 ਗੋਤਾ ਖਾ ਕੇ ਵੀ ਜਿਵੇਂ ਸਹੀ ਸਲਾਮਤ ਰਿਹਾ ਸੀ, ਤਿਵੇਂ ਰਾਜਾ ਚਿੰਗੇਸ ਸੇਨ ਵੀ 1600 ਜੁੱਤੀ ਝੱਲ ਕੇ ਸਦਾ ਕੌਰ ਨੂੰ ਪ੍ਰਸੰਨ ਕਰਨ ਦੇ ਸਮਰੱਥ ਰਿਹਾ ਹੋਵੇ।

ਜੋ ਸੱਜਣ ਦੇਖਣ ਆਯੋ ਜਗਤ ਤਮਾਸ਼ਾ ਵਾਲੀ ਤੱਕ ਦਾ ਆਸਰਾ ਲੈ ਕੇ ਤ੍ਰਿਯਾ ਚਰਿਤ੍ਰ ਦਾ ਕਰਤਾ ਦਸ਼ਮੇਸ਼ ਗੁਰੂ ਲਿਖਦੇ ਹਨ, ਉਨ੍ਹਾਂ ਵੀਰਾਂ ਤੋਂ ਕਦੇ ਪੁੱਛਿਆ ਜਾਵੇ ਕਿ ਤੁਹਾਡੇ ਕਥਨ ਅਨੁਸਾਰ ਉੱਤੇ ਦਰਸਾਏ ਗੰਦ ਭਰੇ ਚਰਿਤ੍ਰਾਂ ਵਾਲਾ ਤਮਾਸ਼ਾ ਹੀ ਗੁਰੂ ਜੀ ਵੇਖਣ ਜਾਂ ਵਿਖਾਉਣ ਆਏ ਸਨ ਜਾਂ ਹੋਰ ਕੋਈ? ਤਾਂ ਕੀ ਉੱਤਰ ਦੇਣਗੇ।

5- 49 ਵੇਂ ਚਰਿਤ੍ਰ ਦੀ ਵਿਥਿਆ ਇਹ ਹੈ ਕਿ ਅਨੰਦਪੁਰ ਵਿੱਚ ਇੱਕ ਨੰਦਮਤੀ ਵਿਭਚਾਰਨ ਕੋਲ ਪੁਰਸ਼ ਆਉਂਦੇ ਜਾਂਦੇ ਸਨ ਉਸ ਦੇ ਘਰ ਵਾਲਾ ਮੂਰਖ ਸਾਡੇ ਕੋਲ ਕੋਲ ਗੁਰੂ ਗੋਬਿੰਦ ਸਿੰਘ ਵਾਲੀ ਸ਼ਬਦ ਬਾਣੀ ਪੜ੍ਹਦਾ ਰਹਿੰਦਾ ਜਦੋਂ ਕਦੀ ਘਰ ਜਾਂਦਾ ਤਾਂ ਨੰਦਮਤੀ ਕਹਿੰਦੀ ਮੇਰਾ ਪਤੀ ਵੱਡੇ ਭਾਗਾਂ ਵਾਲਾ ਹੈ, ਜੋ ਹਰ ਸਮੇਂ ਸ਼ਬਦ ਬਾਣੀ ਵਿੱਚ ਪਰਚਿਆ ਰਹਿੰਦਾ ਹੈ, ਇਸ ਨੂੰ ਤਾਂ ਕਲਜੁਗ ਦੀ ਵਾ ਵੀ ਨਹੀਂ ਲੱਗੀ ਉਹ ਮੂਰਖ, ਚਾਲਾਕ ਨੰਦਮਤੀ ਤੋਂ ਆਪਣੀ ਸਿਫਤ ਅਤੇ ਮਿੱਠੀਆਂ-ਮਿੱਠੀਆਂ ਫੁਲਾਹੁਣੀਆਂ ਸੁਣ ਕੇ ਫੱਲ ਜਾਂਦਾ, ਯਥਾ-

ਅਨੰਦਪੁਰ ਨਾਇਨ ਇਕ ਰਹਈ ਨੰਦਮਤੀ ਤਾਂ ਕੋ ਜਗ ਕਹਈ।
ਮੂਰਖ ਨਾਥ ਤਵਨ ਕੋ ਰਹੈ। ਤ੍ਰਿਯਾ ਕੈ ਕਛੂ ਨਾ ਮੁੱਖ ਤੇ ਕਹੈ।
ਅੰਕ 1

ਤਾਂ ਕੇ ਧਾਮ ਬਹੁਤ ਜਨ ਆਵੈ। ਨਿਸ ਦਿਨ ਤਾਂ ਸੋ ਭੋਗ ਕਮਾਵੈ।
ਸੋ ਜੜ ਪੜ੍ਹਾ ਹਮਾਰੇ ਰਹਈ। ਤਾਂ ਕੋ ਕਛੂ ਨ ਮੁੱਖ ਤੇ ਕਹਈ।
ਅੰਕ 2

ਜਬ ਕਬਹੂੰ ਵਹੁ ਧਾਮ ਸਿਧਾਵੇ। ਯਾ ਤਾਂ ਸੋ ਤ੍ਰਿਯਾ ਬਚਨ ਸੁਨਾਵੈ।
ਯਾ ਕਹ ਕਲਿ ਕੀ ਬਾਤ ਨਾ ਲਾਗੀ। ਮੇਰੋ ਪਿੱਯਾ ਬਡੋ ਬਡਭਾਗੀ।
ਅੰਤ 3

ਦੋਹਰਾ

ਨਿਸ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ।
ਮੋ ਪਤਿ ਗੁਰ ਕੋ ਭਗਤ ਹੈ, ਲਗੀ ਨ ਕਲਿ ਕੀ ਬਾਊ।
ਅੰਕ 4

ਯਿਹ ਜੜ ਫੂਲਿ ਬਚਨ ਸੁਣ ਜਾਵੈ।ਅਧਿਕ ਆਪ ਕਹ ਸਾਧੁ ਕਹਾਵੈ। ਅੰਕ 5

ਉਪਰੋਕਤ ਸੰਖੇਪ ਜਿਹੇ ਚਰਿਤ੍ਰ ਨੂੰ ਗਹੁ ਨਾਲ ਵਿਚਾਰਿਆਂ ਸਾਕਤ ਮਤੀਏ ਕਵੀ ਦੀ ਕੁਟਿਲਤਾ ਆਪਣੇ ਆਪ ਹੀ ਉਘੜ ਆਉਂਦੀ ਹੈ, ਜੋ ਸ਼ਬਦ-ਬਾਣੀ ਵਿੱਚ ਪਰਚੇ ਹੋਏ ਗੁਰਸਿੱਖ ਨੂੰ ਬਾਰ-ਬਾਰ ਮੂਰਖ ਅਤੇ ਜੜ੍ਹ ਕਹਿੰਦਾ ਹੈ, ਫਿਰ ਨਾਲ ਹੀ ਸੋ ਜੜ ਪਰਾ ਹਮਾਰੇ ਰਹੀ ਵਾਲੀ ਤੁੱਕ ਕਰਤਾ ਕਾਰਕ ਵਾਲੀ ਜ਼ਿੰਮੇਵਾਰੀ ਦਸਮ ਪਿਤਾ ਉੱਤੇ ਸੁੱਟਦਾ ਹੈ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top