Share on Facebook

Main News Page

ਤ੍ਰੀਆ ਚਰਿਤ੍ - 3
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 16

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

108 ਵੇਂ ਚਰਿਤ੍ਰ ਵਿਚਲੇ ਜੋਰੀ ਜੀਯੋ ਜੁਗ ਚਾਰਿ ਤਿਹਾਰੀ ਵਾਲੇ ਲੇਖ ਵਿੱਚ ਦੱਸ ਆਏ ਹਾਂ ਕਿ ਰਾਜਾ ਪੁੰਨੂ ਦੀ ਪਹਿਲੀ ਇਸਤ੍ਰੀ ਨੇ ਸੌਂਕਣ ਦੇ ਸਾੜੇ ਪੁੰਨੂ ਨੂੰ ਆਪ ਹੀ ਮਰਵਾ ਦਿੱਤਾ ਸੀ।

ਇਸ ਤੋਂ ਅਗਲੇ 109 ਵੇਂ ਚਰਿਤ੍ਰ ਦਾ ਸੰਖੇਪਵਾਂ ਬ੍ਰਿਤਾਂਤ ਇਹ ਹੈ ਕਿ ਪੁੰਨੂ ਦੇ ਮਰਦੇ ਸਾਰ ਧਰਮਰਾਜ ਕਰੋਧਾਤੁਰ ਹੋ ਕੇ ਆਪਣੀ ਸਭਾ ਨੂੰ ਵੰਗਾਰਦਾ ਹੈ ਕਿ ਆਪਣੇ ਪਤੀ ਦਾ ਘਾਤ ਕਰਾਉਣ ਦੇ ਮਾਰਨ ਨੂੰ ਕੋਈ ਤਿਆਰ ਨਹੀਂ ਹੈ ਉਰਬੱਸੀ ਅਪਸੱਚਰਾ ਬੀੜ੍ਹਾ ਚੁੱਕਦੀ ਹੈ ਮਰਦਾਵੇ ਵੇਸ ਵਿੱਚ ਬਨ-ਠਨ ਕੇ ਦਸ ਲੱਖ ਰੁਪੈ ਦੇ ਘੋੜੇ ਉੱਤੇ ਸਵਾਰ ਹੋ ਕੇ ਪੁੰਨੂ ਦੀ ਘਰਵਾਲੀ ਕੋਲ ਜਾਂਦੀ ਹੈ.ਉਹ ਉਰਬੱਸੀ ਨੂੰ ਸੱਚ-ਮੁੱਚ ਹੀ ਪੁਰਸ਼ ਜਾਣ ਕੇ ਕਾਮ-ਪੂਰਤੀ ਹਿੱਤ ਤਰਲੇ ਲੈਂਦੀ ਹੈਭੋਗ ਦਾ ਸਮਾਂ ਨਿਸਚਿੱਤ ਕੀਤਾ ਜਾਂਦਾ ਹੈ ਉਰਬੱਸੀ ਆਪਣੇ ਲੱਕ ਦੁਆਲੇ ਇੱਕ ਥੈਲੀ ਲਪੇਟ ਕੇ ਉਸਦੇ ਅਗਲੇ ਹਿਸੇ ਵਿੱਚ ਕੁਝ ਟਕੇ ਪਾ ਕੇ ਉੱਤੇ ਮੋਮ ਦੀ ਪਾਲਿਸ਼ ਕਰਕੇ ਬਣਾਉਟੀ ਮਦਨੰਕੁਸ (ਪੁਰਸ਼ ਦਾ ਗੁਪਤ ਅੰਗ) ਬਣਾ ਕੇ ਉਸ ਦੀ ਰੁਚੀ ਅਨੁਸਾਰ ਭੋਗ ਕਰਨ ਨਾਲ ਉਹ ਪ੍ਰਸੰਨ ਹੁੰਦੀ ਹੈ, ਪ੍ਰੰਤੂ ਉਸ ਗੁਪਤ ਅੰਗ ਉੱਤੇ ਉਰਬੱਸੀ ਨੇ ਜ਼ਹਿਰ ਲਾ ਦਿੱਤੀ ਸੀ ਜਿਸ ਕਾਰਣ ਪੁੰਨੂ ਦੀ ਪਤਨੀ ਦੀ ਮ੍ਰਿਤਯੂ ਹੋ ਜਾਂਦੀ ਹੈ, ਯਥਾ-

ਟਕਿਯਨ ਕੀ ਚਪੱਟੀ ਉਰਬੱਸੀ।
ਮੋਮਿ ਮਾਰਿ ਆਸਣ ਸੋ ਕਸੀ।
ਅੰਕ 52

ਬਿਖ ਕੇ ਲੇਪ ਤਵਨ ਮੋ ਕੀਯੋ।
ਸਿਵਹਿ ਰਿਝਾਇ ਮਾਂਗ ਕਰ ਲੀਯੋ।
ਅੰਕ 53

ਤਬ ਲੇ ਨਾਰਿ ਗਈ ਵੁਹ ਆਈ।
ਕਾਮਾਂਤੁਰ ਹਵੈ ਕੈ ਲਪਟਾਈ।
ਤਾ ਕੌਂ ਭੇਦ ਕਛੂ ਨਹਿ ਜਾਨਯੋ।
ਉਰਬੱਸੀ ਕੌ ਕਰਿ ਪੁਰਖ ਪਛਾਨਯੋ।
ਅੰਕ 54

ਤਾ ਸੋ ਭੋਗ ਅਧਿਕ ਜਬ ਕੀਨੋ।
ਮਨ ਮੈਂ ਮਹਾਂ ਅਨੰਦ ਸੁਖ ਲੀਨੋ।
ਬਿਖੁ ਕੇ ਚੜ੍ਹੇ ਮਤ ਤਬ ਭਈ।
ਜਮ ਕੇ ਧਾਮ ਬਿਖੈ ਚਲ ਗਈ।
ਅੰਕ 55

ਜੋ ਵਿਦਵਾਨ ਆਪਣੀਆਂ ਪੁਸਤਕਾਂ ਵਿੱਚ ਦੇਖਨ ਆਯੋ ਜਗਤ ਤਮਾਸ਼ਾ ਆਦਿਕ ਮਨੋਰੰਜਕ ਸ਼ਬਦਾਵਲੀਆਂ ਵਰਤ ਕੇ ਤ੍ਰੀਯਾ ਚਰਿਤ੍ਰਾਂ ਨੂੰ ਦਸ਼ਮੇਸ਼ ਜੀ ਦੀ ਸਿੱਖਿਆ-ਦਾਇਕ ਰਚਨਾ ਸਿੱਧ ਕਰਨ ਦਾ ਬਿਰਥਾ ਹਠ ਕਰਦੇ ਹਨ, ਉਹ ਵੀਰ ਹੁਣ ਆਪ ਹੀ ਦੱਸਣ ਕਿ ਉੱਤੇ ਦਰਸਾਏ ਨਿਰੋਲ ਅਸ਼ਲੀਲ਼ ਅਸੰਭਵ ਅਤੇ ਗੰਦ ਭਰੇ ਮਿਥਿਆਵਾਦ ਵਾਲੇ ਚਰਿਤ੍ਰ ਵਿੱਚੋਂ ਨਵਜੋਬਨ ਵਿਧਵਾ ਅਬਲਾਵਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨ ਮੁੰਡੇ-ਕੁੜੀਆਂ ਕਿਹੜੀ ਸ਼ੁੱਭ ਸਿੱਖਿਆ ਗ੍ਰਹਿਣ ਕਰਨਗੇ।

3-119 ਵੇਂ ਚਰਿਤ੍ਰ ਵਿਚਲੀ ਸੰਕੋਚਵੀਂ ਵਿਚਾਰ-

ਇੱਕ ਮੰਤ੍ਰ ਕਲਾਂ ਅਥਵਾ ਤੰਤ੍ਰ ਕਲਾਂ ਰਾਜ ਕੰਨਿਯਾ ਇੱਕ ਰਾਜਕੁਮਾਰ ਨੂੰ ਘਰ ਬੁਲਾਉਂਦੀ ਹੈਭੋਗ ਸਮੇਂ ਉਸ ਦੀ ਮਾਤਾ ਜੰਤ੍ਰ ਕਲਾਂ ਆ ਜਾਂਦੀ ਹੈ..ਮੰਤ੍ਰ ਕਲਾਂ ਛੇਤੀ ਛੇਤੀ ਆਪਣੇ ਮਿੱਤ੍ਰ ਦੀ ਦਾਹੜੀ ਕੇਸਾਂ ਤੱਕ (ਰੋਮ ਨਾਸਕ ਪਾਉਡਰ) ਦੁਆਰਾ ਦੂਰ ਕਰਕੇ ਕੁੜੀਆਂਵੇ ਬਸਤ੍ਰ ਪਵਾਂਉਂਦੀ ਹੋਈ ਆਪਣੀ ਧਰਮ ਦੀ ਭੈਣ ਦੱਸਦੀ ਹੈ.. ਰਾਜਾ-ਰਾਣੀ ਸੱਚਮੁੱਚ ਹੀ ਆਪਣੀ ਸਪੁੱਤਰੀ ਮੰਤ੍ਰ ਕਲਾਂ ਦੀ ਧਰਮ ਦੀ ਭੈਣ ਸਮਝ ਕੇ ਬਹੁਤ ਧਨ ਅਤੇ ਬਸਤ੍ਰਾਦਿ ਦਿੰਦੇ ਹਨ।.

ਇੱਕ ਦਿਨ ਮੰਤ੍ਰ ਕਲਾਂ ਆਪਣੀ ਭੈਣ (ਰਾਜਕੁਮਾਰ) ਨੂੰ ਪਾਲਕੀ ਵਿੱਚ ਬਿਠਾ ਕੇ ਸੈਰ ਕਰਨ .ਬਜ਼ਾਰ ਵਿੱਚੋਂ ਲੰਘਣ ਸਮੇਂ ਪਾਲਕੀ ਨੀਵੇਂ ਸੁੱਟ ਕੇ ਭੋਗ ਅੰਤ ਤੰਤ੍ਰ ਕਲਾਂ, ਹੇਠ ਲਿਖੀ ਪਤ੍ਰਕਾ, ਪਾਲਕੀ (ਡੋਲੀ) ਵਿੱਚ ਰੱਖ ਕੇ ਆਪਣੇ ਮਿੱਤਰ ਰਾਜਕੁਮਾਰ ਨਾਲ ਤੁਰ ਜਾਂਦੀ ਹੈ, ਯਥਾ-

ਬੀਚ ਬਜ਼ਾਰ ਪਾਲਕੀ ਗਈ।
ਪਰਦਨ ਪਾਂਤਿ ਛੋਰ ਕੈ ਦਈ।
ਤੇ ਕਹੂੰ ਕੋ ਦ੍ਰਿਸ਼ਟ ਨਾ ਆਵੈ।
ਅੰਕ 16

ਅਸ਼ਟ ਕਹਾਰਨ ਕੇ ਕੰਧ ਊਪਰ।
ਜਾਘੈਂ ਲਈ ਮੀਤ ਭੁਜ ਦੂੰ ਪਰ।
ਅੰਕ 17

ਜਿਯੋ ਤਿਯੋ ਚਲੀ ਪਾਲਕੀ ਜਾਵੇ।
ਤਿਯੋ ਪ੍ਰੀਤਮ ਚਟਕੈ ਚੁਟਕਾਵੈ।
ਅੰਕ 18

ਲਿਖ ਪਤੀਆਂ ਡੋਰੀ ਮਹਿ ਧਰੀ।
ਮਾਤ ਪਿਤਾ ਤਨ ਇਹੈ ਉਚਰੀ।
ਅੰਕ 19

ਨਰ ਸੁੰਦਰ ਮੋਕਹੁ ਯਿਹ ਭਾਯੋ।
ਤਾਂ ਤੇ ਮੈਂ ਯਿਹ ਚਤਿਰ੍ਰ ਬਨਾਯੋ
ਅੰਕ 20

ਹੁਣ ਸਤਿਕਾਰਯੋਗ ਵਿਦਵਾਨ ਜੋ ਤ੍ਰਿਯਾ ਚਰਿਤ੍ਰਾਂ ਨੂੰ ਦਸ਼ਮੇਸ਼ ਬਾਣੀ ਸਿੱਧ ਕਰਨ ਲਈ ਆਪਣੇ ਵਲੋਂ ਕੋਈ ਕਸਰ ਨਹੀਂ ਛੱਡਦੇ, ਉਹ ਆਪ ਹੀ ਦੱਸਣ ਕਿ ਜਿਹੜਾ ਗੁਰਦੇਵ ਰੋਮਾਂ ਦੀ ਬੇ-ਅਬਦੀ ਕਰਨ ਵਾਲੇ ਨੂੰ ਪਤਿਤ ਦੱਸਦਾ ਅਤੇ ਬੱਜਰ ਕੁਰਹਿਤ ਕਰਾਰ ਦਿੰਦਾ ਹੈ, ਉਹ ਰੋਮ ਨਾਸ਼ਕ ਪਾਊਡਰਾਂ ਰਾਹੀਂ ਕੇਸ-ਹੀਣ ਹੋਣ ਵਾਲੇ ਚਰਿਤ੍ਰ ਲਿਖਣ ਵਿੱਚ ਕਿੱਥੋਂ ਤੱਕ ਰੁਚੀ ਰੱਖਦਾ ਹੈ।

ਇਥੇ ਇਹ ਵੀ ਵਰਨਣਯੋਗ ਹੈ ਕਿ ਰੋਮ ਨਾਸਕ ਪਾਊਡਰ ਸਭ ਤੋਂ ਪਹਿਲਾਂ 1840 ਵਿੱਚ ਅਮੈਰਿਕਾ ਚ ਬਣਿਆਂ ਸੀ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top