Share on Facebook

Main News Page

ਹਮਰੀ ਕਰੋ ਹਾਥ ਦੈ ਰੱਛਾ - 4
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 15

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਆਓ, ਹੁਣ ਇਸ ਕਾਬਿਯੋਬਾਚ ਬੇਨਤੀ ਚੌਪਈ ਦੀ ਅਪੇਕਸ਼ਾ ਵਿੱਚ ਅਕਾਲ ਉਸਤਤ ਦੇ ਅਰੰਭ ਵਿੱਚ ਆਈ ਤਵ ਪ੍ਰਸਾਦਿ ਚੌਪਈ ਜਿਸ ਨੂੰ ਸਮੁੱਚਾ ਪੰਥ ਦਸ਼ਮੇਸ਼ ਰਚਨਾ ਮੰਨਦਾ ਹੈ, ਵੱਲ ਨਜ਼ਰ ਮਾਰੀਏ:

ੴ ਸਤਿਗੁਰ ਪ੍ਰਸਾਦਿ ਪਾਤਸ਼ਾਹੀ 10
ਤਵਪ੍ਰਸਾਦਿ। ਚੌਪਈ।
ਪ੍ਰਣਵੋ ਆਦਿ ਏਕੰਕਾਰਾ। ਜਲ ਥਲ ਮਹੀਅਲ ਕੀਓ ਪਸਾਰਾ।
ਆਦਿ ਪੁਰਖ ਅਬਿਗਤ ਅਬਿਨਾਸੀ। ਲੋਕ ਚਤੁਰਦਸ ਜੋਤਿ ਪ੍ਰਕਾਸ਼ੀ।

ਅਰਥ-ਪਾਤਸ਼ਾਹੀ 10 = ਦਸਵੇਂ ਗੁਰੂ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਤਵਪ੍ਰਸਾਦਿ = ਤੇਰੀ ਕ੍ਰਿਪਾ ਨਾਲ (ਇਹ ਚੌਪਈ ਉਚਾਰਨ ਕਰਦਾ ਹਾਂ)।

ਇਕ ਓਕੰਕਾਰ (ਜੋ ਸਰਬ ਵਿਆਪਕ ਅਤੇ ਸਭ ਦਾ ਆਦਿ ) ਮੁੱਢ ਹੈ, ਉਸਨੂੰ ਮੈਂ ਨਮਸਕਾਰ ਕਰਦਾ ਹਾਂ (ਉਸ ਓਕੰਕਾਰ ਨੂੰ ਨਮਸਕਾਰ ਕਰਦਾ ਹਾਂ ਜਿਸਨੇ ) ਪਾਣੀ ਵਿੱਚ, ਧਰਤੀ ਅਤੇ ਧਰਤੀ ਤੋਂ ਅਕਾਸ਼ ਤੱਕ (ਆਪਣਾ) ਪਸਾਰਾ ਕੀਤਾ ਹੋਇਆ ਹੈ। ਉਹ ਆਦਿ ਪੁਰਖ ਹੈ (ਜਿਸ ਤੋਂ ਪਹਿਲਾਂ ਕੋਈ ਨਹੀਂ ਸੀ) ਜੋ ਅਬਿਗਤ (ਅਵਿਅਕਤ) ਸ਼ਰੀਰ ਰਹਿਤ ਹੈ ਅਤੇ ਕਦੇ ਨਸ਼ਟ ਨਹੀਂ ਹੁੰਦਾ। ਚੌਦਹ ਲੋਕਾਂ ਵਿੱਚ ਉਸ ਨੇ ਆਪਣੀ ਜੋਤ ਦਾ ਪ੍ਰਕਾਸ਼ ਕੀਤਾ ਹੈ।1।

ਹਸਤ ਕੀਟ ਕੇ ਬੀਚ ਸਮਾਨਾ। ਰਾਵ ਰੰਕ ਜਿਹ ਇਕ ਸਰ ਜਾਨਾ।
ਅਦਵੈ ਅਲਖ ਪੁਰਖ ਅਬਿਗਾਮੀ। ਸਭ ਘਟਿ ਘਟਿ ਕੇ ਅੰਤਰਜਾਮੀ।2।

(ਉਹ) ਹਾਥੀ ਤੋਂ ਲੈ ਕੇ ਕੀੜੀ ਤਕ (ਜਿਤਨੇ ਵੀ ਜੀਵ ਹਨ ਭਾਵ) ਸਾਰੇ ਜੀਵਾਂ ਵਿੱਚ ਸਮਾਇਆ ਹੋਇਆ ਹੈ, (ਜਿਹੜਾ) ਰਾਜੇ (ਤੋਂ ਲੈ ਕੇ ) ਕੰਗਾਲ ਤਕ (ਭਾਵ ਸਭ ਮਨੁੱਖਾਂ ਨੂੰ ) ਇੱਕ ਸਮਾਨ ਜਣਦਾ ਹੈ (ਭਾਵ, ਉਹ ਸਮਦ੍ਰਿਸ਼ਟੀ ਰਖਦਾ ਹੈ)। ਦਵੈਤ ਤੋਂ ਬਿਨਾਂ (ਕੇਵਲ ਇਕ ਜਾਂ ੴ ਹੈ) ਲ਼ਖਤਾ ਤੋਂ ਪਰੈ ਸਰਬ ਵਿਆਪਕ (ਪੁਰਖ) ਹੈ।ਘਟ-ਘਟ ਦੀ ਜਨਣਹਾਰ ਹੈ (ਅਤੇ ਇਸ ਕਰਕੇ ਯਥਾਰਥ ਗਿਆਨੀ ਹੈ) ।2।

ਅਲਖ ਰੂਪ ਅਛੈ ਅਨਭੇਖਾ।ਰਾਗ ਰੰਗ ਜਿਹ ਰੂਪ ਨੇ ਰੇਖਾ।
ਬਰਨ ਚਿਹਨ ਜਿਹ ਜਾਤ ਨ ਪਾਤਾ।ਸਤ੍ਰ ਮਿਤ੍ਰ ਜਿਂਹ ਤਾਤ ਨ ਮਾਤਾ।3।

ਉਸਦਾ ਰੂਪ ਜਾਣਿਆਂ ਨਹੀਂ ਜਾ ਸਕਦਾ। ਉਹ ਨਾਮ ਤੋਂ ਰਹਿਤ ਅਤੇ ਭੇਖ (ਬਨਾਵਟ, ਸ਼ਿੰਗਾਰ ਆਦਿਕ) ਤੋਂ ਬਿਨਾਂ ਹੈ। ਵਰਨਾਂ ਚਿਹਨਾਂ (ਭਾਵ ਜਾਤ-ਪਾਤ, ਫਿਰਕਿਆਂ ਅਤੇ ਉਨ੍ਹਾਂ ਦੇ ਤਿਲਕ ਛਾਪਾ ਵਗੈਰਾ) ਤੋਂ ਨਿਆਰਾ (ਵੱਖਰਾ, ਨਿਰਲੇਪ) ਹੈ। ਉਹ ਸਭ ਦਾ ਮੁੱਢ ਹੈ, ਦਵੈਤ ਤੋਂ ਰਹਿਤ ਹੈ, ਭਾਵ ਉਹ ਸਦਾ ਇੱਕ ਰਸ ਕਾਇਮ ਰਹਿਣ ਵਾਲਾ ਹੈ।3।

ਬਰਨ ਚਿਹਨ ਜਿਹ ਜਾਤ ਨ ਪਾਤਾ। ਸਤ੍ਰ ਮਿਤ੍ਰ ਜਿੰਹ ਤਾਤ ਨ ਮਾਤਾ।
ਸਭ ਤੇ ਦੂਰ ਸਭਨ ਤੇ ਨੇਰਾ। ਜਲ ਥਲ ਮਹੀਅਲ ਜਾਹਿ ਬਸੇਰਾ।4।

ਜਿਸਦਾ ਕੋਈ ਵਰਣ (ਜਾਤੀ ਭੇਦ ਅਤੇ) ਚਿਹਨ (ਉਸ ਭੇਦ ਦਰਸਾਉਣ ਵਾਲੇ ਨਿਸ਼ਾਨ) ਜਾਂ ਜਾਤ ਪਾਤ ਨਹੀਂ ਹੈ; ਜਿਸਦਾ ਨਾ ਕੋਈ ਦੁਸ਼ਮਣ ਹੈ ਨਾ ਮਿੱਤਰ, ਨਾ ਪਿਤਾ ਹੈ ਨਾ ਮਾਤਾ। ਜੋ ਸਭ ਤੋਂ ਦੂਰ ਵੀ ਹੈ ਜਿਸਦਾ ਵਾਸ-ਅਸਥਾਨ ਜਲ, ਥਲ ਅਤੇ ਧਰਤੀ ਤੋਂ ਅਕਾਸ਼ ਵਿਚਲੇ ਖਲਾਅ ਵਿੱਚ ਵੀ ਹੈ (ਭਾਵ,ਜੋ ਸਭ ਥਾਈਂ ਹਾਜ਼ਰ-ਨਾਜ਼ਰ ਹੈ)।4।

ਅਨਹਦ ਰੂਪ ਅਨਾਹਦ ਬਾਨੀ। ਚਰਨ ਸਰਨ ਬਸਤ ਭਵਾਨੀ।
ਬ੍ਰਹਮਾ ਬਿਸਨ ਅੰਤ ਨਹੀਂ ਪਾਇਓ। ਨੇਤ ਨੇਤ ਮੁਖ ਚਾਰ ਬਤਾਇਓ।5।

(ਉਹ) ਹੱਦ ਬੰਨ੍ਹੇ ਤੋਂ ਰਹਿਤ ਸਰੂਪ ਵਾਲਾ ਹੈ ਅਤੇ ਉਸਦੀ ਬਾਣੀ ਅਨਹਦ (ਕੰਠ, ਮੂੰਹ, ਦੰਦ, ਜੀਭ, ਹੋਠਾਂ ਅਤੇ ਸੁਆਸਾਂ ਤੋਂ ਬਿਨਾ ਪ੍ਰਗਟ ਹੋਣ ਵਾਲੀ) ਹੈ, ਭਵਾਨੀ (ਦੇਵੀ ਜਾਂ ਮਾਇਆ) ਜਿਸਦੇ ਆਸਰੇ (ਜਾਂ ਅਧੀਨਗੀ ਵਿੱਚ) ਰਹਿੰਦੀ ਹੈ, ਬ੍ਰਹਮਾ ਅਤੇ ਵਿਸ਼ਨੂੰ ਵੀ ਉਸਦਾ ਅੰਤ ਨਹੀਂ ਪਾ ਸਕੇ ਅਤੇ ਚਾਰ ਮੂੰਹਾਂ ਨਾਲ (ਉਨ੍ਹਾਂ ਨੇ) ਜਿਸਨੂੰ ਨੇਤਿ-ਨੇਤਿ (ਨਾ+ ਇਤੀ; ਇਹ ਵੀ ਨਹੀਂ, ਭਾਵ ਬੇਅੰਤ, ਬੇਅੰਤ) ਦਸਿਆ ਹੈ।5।

ਕੋਟਿ ਇੰਦ੍ਰ ਉਪਿੰਦ੍ਰ ਬਨਾਏ। ਬ੍ਰਹਮਾ ਰੁਦ੍ਰ ਉਪਾਇ ਖਪਾਇ।
ਲੋਕ ਚੱਤ੍ਰਦਸ ਖੇਲ ਰਚਾਇਓ। ਬਹੁਰ ਆਪ ਹੀ ਬੀਚ ਮਿਲਾਇਓ।6।

(ਉਸਨੇ) ਕਰੋੜਾਂ (ਭਾਵ ਅਣਗਿਣਤ ਹੀ) (ਦੇਵਤਿਆਂ ਦੇ ਰਾਜੇ ਮੰਨੇ ਜਾਣ ਵਾਲੇ ) ਇੰਦਰ ਅਤੇ ਉਪ-ਇੰਦਰ ਬਣਾਏ, (ਅਣਗਿਣਤ ਹੀ) ਬ੍ਰਹਮੇ (ਜੋ ਹਿੰਦੂ ਮਿਥਿਆਸ ਅਨੁਸਾਰ ਸ੍ਰਿਸ਼ਟੀ ਨੂੰ ਸਾਜਣ ਵਾਲਾ ਦੇਵਤਾ ਮੰਨਿਆਂ ਗਿਆ ਹੈ ਅਤੇ) ਸ਼ਿਵਜੀ ਆਦਿਕ ਪੈਦਾ ਕਰਕੇ ਨਸ਼ਟ ਕਰ ਦਿੱਤੇ। ਉਸਨੇ ਆਪ ਹੀ ਚੋਦਹ ਲੋਕਾਂ ਦੀ ਇੱਕ ਖੇਡ (ਤਮਾਸ਼ਾ) ਬਣਾਈ ਅਤੇ ਫਿਰ ਸਾਰੀ ਖੇਡ ਨੂੰ ਆਪਣੇ ਵਿੱਚ ਮਿਲਾ ਲਿਆ।6।

ਦਾਨਵ ਦੇਵ ਫਨਿੰਦ ਅਪਾਰਾ। ਗੰਧ੍ਰਬ ਜਛ ਰਚੇ ਸ਼ੁਭ ਚਾਰਾ।
ਭੂਤ ਭਵਿਖ ਭਵਾਨ ਕਹਾਨੀ। ਘਟ ਘਟ ਕੇ ਪਟ ਪਟ ਕੀ ਜਾਨੀ।7।

(ਉਸਨੇ) ਬੇਅੰਤ ਦੈਂਤਾਂ, ਦੇਵਤੇ (ਫਨਿੰਦ, ਫਨਿੰਦ੍ਰ, ਸੱਪਾਂ ਦਾ ਰਾਜਾ, ਭਾਵ) ਸ਼ੇਸ਼ਨਾਗ ਅਤੇ (ਦੇਵਤਿਆਂ ਦੇ ਗਵੀਈਏ) ਗੰਧ੍ਰਬ (ਦੇਵਤਿਆਂ ਦੇ ਨਾਚੇ, ਨੱਚਣ ਵਾਲੇ) ਜਛ ਅਤੇ ਉਤਪਤੀ ਦੀਆਂ ਚਾਰ ਖਾਣੀਆਂ ਦੀ ਰਚਨਾ ਕੀਤੀ। ਉਹ ਬੀਤੇ ਹੋਏ ਸਮੇਂ, ਆਉਣ ਵਾਲੇ ਅਤੇ ਵਰਤਮਾਨ (ਬੀਤ ਰਹੇ) ਸਮੇਂ ਦੀ ਹਰੇਕ ਦੇ ਦਿਲ ਦੀ ਤੇ ਹਰੇਕ ਪਰਦੇ ਦੀ ਭਾਵ ਹਰ-ਇਕ ਗੁਪਤ-ਪ੍ਰਗਟ ਗੱਲ ਨੂੰ ਜਨਾਣਹਾਰ ਹੈ।7।
ਤਾਤ ਮਾਤ ਜਿੰਹ ਜਾਤ ਨ ਪਾਤਾ। ਏਕ ਰੰਗ ਕਾਹੂ ਨਹੀਂ ਰਾਤਾ।

ਸਰਬ ਜੋਤਿ ਕੇ ਬੀਚ ਸਮਾਨਾ। ਸਭਹੂੰ ਸਰਬ ਠੋਰ ਪਹਿਚਾਨਾ।8।

(ਉਸਦਾ) ਨਾ ਤਾਂ ਪਿਤਾ ਹੈ, ਨਾ ਮਾਤਾ ਹੈ ਨਾ ਹੀ ਕੋਈ ਜਾਤ-ਪਾਤ ਹੈ। ਜੋ ਕਿਸੇ ਵਿੱਚ ਮਸਤ ਨਹੀਂ ਅਤੇ ਸਦਾ ਇਕ ਰਸ (ਆਪਣੇ ਅਨੰਦ ਵਿੱਚ) ਰਹਿੰਦਾ ਹੈ। ਜੋ ਸਾਰੀਆਂ ਜੋਤੀਆਂ ਵਿੱਚ ਸਮਾਇਆ ਹੋਇਆ ਹੈ (ਭਾਵ ਸਾਰੀਆਂ ਜੋਤੀਆਂ ਵਿੱਚ ਉਸੇ ਦੀ ਜੋਤਿ ਦਾ ਪ੍ਰਕਾਸ਼ ਹੈ ) ਅਤੇ ਸਭ ਵਿੱਚ ਹੋਣ ਕਰਕੇ ਹਰ ਥਾਂ ਸਿੰਙਾਣਿਆਂ ਜਾਂਦਾ ਹੈ।8।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top