ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ
ਸੂਝਵਾਨ
ਪਾਠਕਾਂ ਅਨੁਭਵ ਕਰ ਲਿਆ ਹੋਵੇਗਾ ਕਿ ਉਪਰੋਕਤ ਸਾਕਤ (ਸ਼ਕਤੀ-ਕਾਲਕਾ ਉਪਾਸ਼ਕ) ਕਵੀ ਨੇ
ਗੁਰੂ ਕਲਗੀਧਰ ਪਾਤਸ਼ਾਹ ਨੂੰ ਪਿਛਲੇ ਜਨਮ ‘ਦੁਸ਼ਟ ਦਮਨ’ ਰੂਪ ਵਿੱਚ ਮਹਾਂਕਾਲ ਅਤੇ
ਕਾਲਿਕਾ ਅਰਾਧਕ ਦਰਸਾਉਣ ਲਈ, ਕਿਤਨੀ ਚਤੁਰਾਈ ਤੋਂ ਕੰਮ ਲਿਆ ਹੈ, ਭਾਵ ‘ਅਬ ਮੈਂ ਆਪਨੀ
ਕਥਾ ਬਖਾਨੋ’ ਵਾਲੀ ਆਪਣੀ ਰਚੀ ਰਚਨਾ ਕਿੱਡੇ ਅਨੋਖੇ ਢੰਗ ਨਾਲ, ਦਸ਼ਮੇਸ਼ ਰਚਨਾ ਕਰਕੇ
ਦਰਸਾਈ ਹੈ, ਕਿਉਂਕਿ ਆਪਣੀ ਰਚੀ ਕਵਿਤਾ ਦਾ ਆਪ ਹੀ ਜ਼ਿੰਮੇਵਾਰ ਬਣਦਾ, ਤਾਂ ਗੁਰੂ ਜੀ
ਵਲੋਂ ਭਗਵਤੀ ਦੀ ਆਗਿਆ ਪਾਲਨ ਹਿੱਤ ‘ਹੇਮਕੁੰਟ’ ਉੱਤੇ ਅਸੰਖਾਂ ਵਰ੍ਹੇ
ਭੁੱਖਿਆਂ-ਪਿਆਸਿਆਂ ਰਹਿ ਕੇ ਮਹਾਂਕਾਲ ਅਤੇ ਕਾਲਿਕਾ ਅਰਾਧਨ ਦਾ ਹੱਠ ਕਰਨਾ, ਕਿਸੇ
ਗੁਰਸਿੱਖ ਨੇ ਸੁਪਨੇ ਵਿੱਚ ਵੀ ਨਹੀਂ ਮੰਨਣਾ ਸੀ, ਤੇ ਨਾ ਹੀ ਕਿਸੇ ਭਗਵਤੀ ਦੇਵੀ ਨੇ
ਖਾਲਸੇ ਦੇ ਲੂੰ-ਲੂੰ ਵਿੱਚ ਪ੍ਰਵੇਸ ਕਰਕੇ ‘ਪ੍ਰਥਮ ਭਗਉਤੀ ਸਿਮਰ ਕੇ …’ ਆਦਿਕ ਉਚਾਰਣ
ਦੀ ਪ੍ਰੇਰਣਾ ਦੇਣੀ ਸੀ।
ਬਲਕਿ ਵੱਸ ਲੱਗਦੇ ਗੁਰਸਿੱਖ ਇਸ ਚਾਲਾਕ ਕਵੀ ਨੂੰ ਮਾਫੀ ਮੰਗਣ
ਤੱਕ ਮਜ਼ਬੂਰ ਕਰ ਦਿੰਦੇ, ਹੋ ਸਕਦਾ ਹੈ ਕੋਈ ਜੋਸ਼ੀਲਾ ਸਿਦਕਵਾਨ ਗੁਰਸਿੱਖ ਇਸ ਨੂੰ ਅੱਗੋਂ
ਲਈ ਮਹਾਂਕਾਲ ਅਤੇ ਕਾਲਿਕਾ ਦੀ ਏਜੰਟੀ ਹਿੱਤ ਕੁਫਰ ਤੋਲਣੋ ਹਮੇਸ਼ਾਂ ਲਈ ਕੰਨ੍ਹੀ ਹੱਥ
ਲਵਾ ਕੇ ਛੱਡਦਾ।
ਦੂਜੀ, ਇਹ ਗੱਲ ਵੀ ਪਾਠਕਾਂ ਵਾਸਤੇ ਸਮਝਣੀ ਜਰੂਰੀ ਹੈ ਕਿ ਇਸ
ਚਤੁਰ ਕਵੀ ਨੇ ਮਿੱਠੇ ਦੇ ਲਾਲਚ ਜੂਠ ਖਵਾਉਣ ਵਾਂਗੂ ਹੇਠ ਲਿਖੀਆਂ ਫੁਲਹੁਣੀਆਂ ਦੀ
ਲਪੇਟ ਵਿੱਚ, ਦਸਮ ਪਿਤਾ ਜੀ ਨੂੰ ਕਾਲਿਕਾ ਅਰਾਧਕ ਸਿੱਧ ਕਰਨ ਵਾਲਾ ਸਿੱਖਾਂ ਨੂੰ ਧੋਖਾ
ਦਿੱਤਾ ਹੈ, ਜਿਵੇਂ ਕਿ:-
ਤਹ ਹਮ ਅਧਿਕ ਤਪਸਿਆ ਸਾਧੀ।
ਮਹਾਂਕਾਲ ਕਾਲਿਕਾ ਅਰਾਧੀ।
ਇਹ ਬਿਧ ਕਰਤ ਤਪਸਯਾ ਭਯੋ। ਦਵੈ ਤੇ ਏਕ ਰੂਪ ਹਵੈ ਗਵਯੈ।
ਤਪ ਸਾਧਤ ਪ੍ਰਭ ਮੋਹਿ ਬੁਲਾਯੋ। ਇਮ ਕਹਿ ਕੇ ਇਹ ਲੋਕ ਪਠਾਯੋ।…
ਠਾਢ ਭਯੋ ਮੈਂ ਜੋਰਿ ਕਰ ਬਚਨ ਕਹਾ ਸਿਰ ਨਾਇ।
ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ।…ਆਦਿਕ
ਸ਼ੋਕ ਕਿ ਉਪਰੋਕਤ ਕਵੀ ਕ੍ਰਿਤ ਫੁਲਹੁਣੀਆਂ ਨੂੰ ਅੰਜਾਣ ਸ਼ਰਧਾਲੂਆਂ ਨੇ ਦਸਮ ਗਿਰਾ
ਨਿਸਚੇ ਕਰਕੇ ਹੇਮਕੁੰਟ ਨੂੰ ਯਾਤਰਿਕ ਵਹੀਰਾਂ ਪਾ ਦਿੱਤੀਆਂ ਅਤੇ ਕਵੀ ਵਲੋਂ ‘ਪ੍ਰਥਮ
ਭਗਉਤੀ ਸਿਮਰ ਕੇ… ਵਾਲੀ ਪਉੜੀ ਵਿੱਚ ਕੀਤੇ ਭਗਉਤੀ ਨੂੰ ਅਰਦਾਸੇ ਵਿੱਚ ਸ਼ਾਮਿਲ ਕਰ
ਲਿਆ।
ਇਥੇ ਹੀ ਬੱਸ ਨਹੀਂ, ਇਸ ਕਵੀ ਨੇ ਕੁਟਲਨੀਤੀ ਪ੍ਰਭਾਵ ਹੇਠ
ਨਿਰੋਲ ਮਿਥਿਆਵਾਦ ਤੋਂ ਕੰਮ ਲੈਂਦਿਆਂ ਹੋਇਆਂ ਲਿਖਿਆ ਇੱਕ ਹੋਰ ਕੁਫਰ ਤੋਲਿਆ ਯਥਾ,
“ਅਬ ਕਬਿ ਜਨਮ ਕਥਨੰ” ਅਗਲਾ ਚੈਪਟਰ…