Share on Facebook

Main News Page

ਹਮਰੀ ਕਰੋ ਹਾਥ ਦੈ ਰੱਛਾ… - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 15

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਉਪਰੋਕਤ ਸਿਰਲੇਖ ਵਾਲੀ ਚੌਪਈ ਦਾ ਮੂਲ ਤ੍ਰਿਯਾ ਚਰਿਤ੍ਰਾਂ ਵਿੱਚੋਂ 405 ਵਾਂ ਭਾਵ ਅੰਤਲਾ ਮਹਾਂਕਾਲ ਵਾਲਾ ਚਰਿਤ੍ਰ ਹੈ, ਇਸ ਦੇ ਅੰਕ ਵੀ 405 ਹਨ ਜਿਨ੍ਹਾਂ ਦਾ ਅਤੀ ਸੰਕੋਚਵਾਂ ਸਾਰ ਹੇਠ ਲਿਖੇ ਅਨੁਸਾਰ ਹੈ, ਯਥਾ

ਸਤਿਜੁਗ ਵਿੱਚ ਇੱਕ ਵੱਡੇ ਤੇਜ ਪ੍ਰਤਾਪ ਵਾਲਾ ਸਤਿਸੰਧ ਉੱਤੇ ਇੱਕ ਦੀਰਘਦਾੜ੍ਹ (ਵੱਡੀਆਂ ਲੰਮੀਆਂ ਦਾੜ੍ਹਾਂ ਵਾਲੇ ਦੈਂਤ ਨੇ ਦਸ ਹਜ਼ਾਰ ਅਛੂਹਨੀ ਸੈਨਾ ਲੈ ਕੇ ਚੜ੍ਹਾਈ ਕੀਤੀ ਜਿਸ ਦੇ ਟਾਕਰੇ ਹਿੱਤ ਸਤਿਸੰਧ ਨੇ 20 ਹਜ਼ਾਰ ਅਛੂਹਨੀ ਦੇਵ ਦਲ ਜੋੜ ਕੇ ਟਾਕਰਾ ਕੀਤਾ… ਲੜਦੇ ਲੜਦੇ ਦੋਹਾਂ ਪਾਸਿਆਂ ਦੀਆਂ ਫੌਜ਼ਾਂ ਖਤਮ ਹੋ ਗਈਆਂ, ਉਸ ਰਣ-ਭੂਮੀ ਦੀ ਕੋਪ ਅਗਨੀ ਵਿੱਚੋਂ ਇੱਕ ਦੁਲਹ ਦੇਵੀ ਪੈਦਾ ਹੋਈ। (ਵੇਖੋ ਅੰਕ 28, 29)

ਉਕਤ ਦੇਵੀ ਨੂੰ ਆਪਣਾ ਪਤੀ ਬਣਾਉਣ ਲਈ ਕੋਈ ਮਨੁੱਖ ਪਸੰਦ ਨਾ ਆਇਆ ਤਾਂ ਮਹਾਂਕਾਲ ਦੀ ਪਤਨੀ ਬਣਨ ਲਈ ਉਸ ਨੇ ਜੰਤ੍ਰਾਂ-ਮੰਤ੍ਰਾਂ ਨਾਲ ਮਹਾਂ-ਮਾਈ ਭਾਵ ਪਾਰਬਤੀ ਨੂੰ ਪ੍ਰਸੰਨ ਕੀਤਾ… ਪਾਰਬਤੀ ਨੇ ਕਿਹਾ ਕਿ ਸਵੱਛ ਹੋਕੇ ਮਹਾਂਕਾਲ ਦਾ ਧਿਆਨ ਧਰਨਾ… ਮਹਾਂਕਾਲ ਵਲੋਂ ਅਕਾਸ਼-ਬਾਣੀ ਹੋਈ ਕਿ ਸਵਾਸ ਬੀਰਜ ਨੂੰ ਮਾਰਨ ਪਿੱਛੋਂ ਤੈਨੂੰ ਵਰਾਂਗਾ…… ਸਵਾਸ ਬੀਰਜ ਨੂੰ ਮਾਰਨ ਹਿੱਤ ਉਸ ਦੇਵੀ ਨੇ ਦੈਂਤ ਦੇ ਕਿਲੇ ਨੂੰ ਘੇਰਾ ਪਾ ਕੇ ਵੰਗਾਰਿਆ…

ਯੁੱਧ-ਭੂਮੀ ਵਿੱਚ ਥੱਕ ਜਾਣ ਉਪਰੰਤ ਉਕਤ ਦੇਵੀ ਨੇ ਮਹਾਂਕਾਲ ਨੂੰ ਅਰਾਧਿਆ … ਮਹਾਂਕਾਲ ਉਸ ਦੀ ਸਹਾਇਤਾ ਲਈ ਰਣ-ਭੂਮੀ ਵਿੱਚ ਆ ਗਿਆ… ਉਧਰ ਦੈਂਤਾਂ ਦੀਆਂ ਫੌਜਾਂ, ਹਾਥੀ, ਘੋੜਿਆਂ, ਰੱਥਾਂ ਤੋਂ ਛੁੱਟ ਖੱਚਰਾਂ, ਮੱਝਾਂ, ਬਿੱਲਿਆਂ, ਸੂਰਾਂ, ਬਿਘਿਆੜਾਂ, ਗਿਰਝਾਂ, ਗਿੱਦੜਾਂ, ਚਿਤਰੇ ਆਦਿਕ ਅਨੇਕਾਂ ਉੱਤੇ ਚੜ੍ਹ ਕੇ ਆਈਆਂ (ਵੇਖੋ ਅੰਕ 179 ਤੋਂ 184)

ਇਸ ਲੜਾਈ ਸਮੇਂ ਘੋੜਿਆਂ ਦੇ ਸੁੱਮਾਂ ਨਾਲ ਧਰਤੀ ਦੇ ਛੇ ਪੁੜ ਉੱਡ ਗਏ ਜਿਸ ਤੋਂ ਸੱਤ ਪਤਾਲਾਂ ਵਿੱਚ ਕੇਵਲ ਇੱਕ ਪਤਾਲ ਰਹਿ ਗਿਆ ਅਤੇ ਸੱਤ ਅਕਾਸ਼ਾਂ ਤੇ 13 ਅਕਾਸ਼ ਹੋ ਗਏ, ਯਥਾ---

ਥੀਵਤ ਕੋਪ ਅਮਿਤ ਕਰਿ ਭਏ। ਪ੍ਰਿਥਵੀ ਕੇ ਖੱਟ ਪੱਟ ਉਡ ਗਏ। ਅੰਕ 78
ਏਕੈ ਪੱਟ ਪ੍ਰਿਥਵੀ ਰਹਿ ਗਈ। ਖੱਟ ਪੱਟ ਪਗਨ ਉਡ ਗਈ।
ਜਨੂ ਬਿਧਿ ਏਕੈ ਰਚਾ ਪਿਆਰਾ। ਗਗਨ ਰਚੇ ਦਸ ਤੀਨ ਸੁਧਾਰਾ।
ਅੰਕ 79

ਮਹਾਂਕਾਲ ਨੇ ਸਭ ਨੂੰ ਪਛਾੜ ਦਿੱਤਾ…… ਸਵਾਸ ਬੀਰਜ ਨੇ ਆਪਣੇ ਮੂੰਹ ਵਿੱਚੋਂ ਅੱਗ ਉਗਲੀ ਜਿਸ ਤੋਂ ਪਠਾਣ ਪੈਦਾ ਹੋ ਗਏ। ਫਿਰ ਮੂੰਹੋਂ ਹਵਾੜ ਕੱਢੀ ਜਿਸ ਤੋਂ ਮੁਗਲ ਪੈਦਾ ਹੋ ਗਏ, ਮੁੜ ਮੂੰਹ ਰਾਹੀਂ ਪਵਨ ਛੱਡੀ ਤਾਂ ਉਸ ਤੋਂ ਸ਼ੇਖ ਤੇ ਸਯੱਦ ਉਠ ਖੜੋਤੇ। ਉੱਤੇ ਲਿਖੇ ਪਠਾਣਾਂ ਦੇ ਅਨੇਕ ਨਾਮਾਂ ਵਿੱਚੋਂ ਨਾਹਰ ਖਾਨ, ਬੈਰਮ ਖਾਨ, ਬਹਾਦਰ ਖਾਨ, ਰੁਸਤਮ ਖਾਨ ਆਦਿਕ ਮਹਾਂਕਾਲ ਨਾਲ ਲੜਣ ਆਏ…… ਮਹਾਂਕਾਲ ਨੇ ‘ਹੁਅੰ’ ਸ਼ਬਦ ਉਚਾਰਿਆ, ਜਿਸ ਤੋਂ ਆਧਿ-ਬਿਆਸ ਅਨੇਕਾਂ ਬਿਮਾਰੀਆਂ ਪੈਦਾ ਹੋ ਗਈਆਂ, ਜਿਸ ਨਾਲ ਅਣਗਿਣਤ ਦੈਂਤਾਂ ਦੀ ਸੈਨਾ ਮਰ ਗਈ… ਅੰਤ ਮਹਾਂਕਾਲ ਨੇ ਕੋਪ ਕਰਕੇ ਇੱਕ ਤੀਰ ਨਾਲ ਸਵਾਸ ਬੀਰਜ ਦੈਂਤ ਦਾ ਝੰਡਾ ਗਿਰਾ ਦਿੱਤਾ, ਦੂਜੇ ਨਾਲ ਉਸਦਾ ਸੀਸ ਉਡਾਇਆ, ਫਿਰ ਦੋ ਤੀਰਾਂ ਨਾਲ ਰਥ ਦੇ ਪਹੀਏ ਚੂਰ-ਚੂਰ ਕੀਤੇ ਅਤੇ ਘੋੜੇ ਮਾਰ ਦਿੱਤੇ, ਯਥਾ-

ਏਕ ਬਾਨ ਤੇ ਧੁਜਹਿ ਗਿਰਾਯੋ। ਦੁਤਿਯ ਸਤ੍ਰ ਕੋ ਸੀਸ ਉਡਾਯੋ। (372)
ਦੁਹੂੰ ਬਿਸਿਖ ਕਰਿ ਦਵੈ ਰਥ ਚੱਕ੍ਰ। ਕਾਟਿ ਦਏ ਛਿਨ ਇਕ ਮੈਂ ਬੱਕ੍ਰ।

ਚਾਰਹਿਂ ਬਾਨ ਕਾ ਚਾਰਹੂੰ ਬਾਜਾ। ਮਾਰ ਦਏ ਸਭ ਜਗ ਕੇ ਰਾਜਾ। (373)
ਬਹੁਰ ਅਸੁਰ ਕਾ ਕਾਟਸਿ ਮਾਥਾ। ਸ੍ਰੀ ਅਸਿਕੇਤਿ ਜਗਤ ਕੇ ਨਾਥਾ।

ਦੁਤਿਯ ਬਾਨ ਸੋ ਦੋਊ ਅਰਿ ਕਰ। ਕਾਟਿ ਦਯੋ ਅਸਿ ਧੁਜ ਨਰ ਨਾਹਰ। (374)
ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤ ਜਗਤ ਕੇ ਈਸਾ।

ਪੁਹਪਨ ਬ੍ਰਿਸਟਿ ਗਗਨ ਤੈ ਭਈ।ਸਭਹਨ ਆਨਿ ਬਧਾਈ ਦਈ। (375)
ਧੰਨਯ ਧੰਨਯ ਲੋਗਨ ਕੇ ਰਾਜਾ।
…………………………
ਦਾਸ ਜਾਨਿ ਮੁਹਿ ਲੇਹੁ ਉਬਾਰੇ। (376)

ਕਬਯੋ ਵਾਚ ਬੇਨਤੀ ॥ ਚੌਪਈ
ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਇ ਚਿਤ ਕੀ ਇੱਛਾ।
ਤਵ ਚਰਨਨ ਮਨ ਰਹੈ ਹਮਾਰਾ। ਆਪਨਾ ਜਾਨ ਕਰੋ ਪ੍ਰਤਿਪਾਰਾ।
(377)

ਸਰਬ ਠੋਰ ਮੋ ਹੋਹੁ ਸਹਾਈ। ਦੁਸ਼ਟ ਦੋਖ ਤੇ ਲੇਹੁ ਬਚਾਈ। (401)
ਕ੍ਰਿਪਾ ਕਰੀ ਹਮ ਪਰ ਜਗ ਮਾਤਾ। ਗਰੰਥ ਕਰਾ ਪੂਰਨ ਸੁਭ ਰਾਤਾ।

ਕਿਲ ਵਿਖ ਸਕਲ ਦੇਹ ਕੋ ਹਰਤਾ। ਦੁਸ਼ਟ ਦੋਖੀਅਨ ਕੋ ਛੈ ਕਰਤਾ। (402)
ਸ੍ਰੀ ਅਸਧੁੱਜ ਜਬ ਭਏ ਦਇਆਲਾ।ਪੂਰਨ ਕਰਾ ਗਰੰਥ ਤਤ ਕਾਲਾ।
………………………
ਦੂਖ ਨ ਤਿਸੇ ਬਿਆਪਤ ਕੋਈ।
(403)

ਅੜਿੱਲ
ਸੁਨੈ ਗੁੰਗ, ਜੋ ਯਾਹਿ ਸੁ ਰਸਨਾ ਪਾਵਈ।
ਸੁਨੈ ਮੁੜ ਚਿਤ ਲਾਇ ਚਤੁਰਤਾ ਆਵਈ।

ਚੱਲਦਾ…


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top