Share on Facebook

Main News Page

ਤਪ ਸਾਧਤ ਪ੍ਰਭ ਮੋਹਿ ਬੁਲਾਇਓ - 1
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 21

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਹੁਣ ਪਾਠਕਾਂ ਦੀ ਗਿਆਤ ਹਿੱਤ ਉਪਰੋਕਤ ਸਿਰਲੇਖ ਵਾਲੀ ਰਚਨਾ ਸਬੰਧੀ ਬਚਿਤ੍ਰ ਨਾਟਕ ਵਿੱਚੋਂ ਸੰਖੇਪਕ ਅਤੇ ਸੂਰਜ ਪ੍ਰਕਾਸ਼, ਰਾਸ 11, ਅੰਸੂ 53 ਵਿੱਚ ਦਿੱਤੇ ਵਿਸਥਾਰਕ ਭੰਡਾਰ ਵਿੱਚੋਂ ਵਿਸਥਾਰ ਭੈ ਕਾਰਣ ਕੇਵਲ ਵੰਨਗੀ ਮਾਤਰ ਟੂਕਾਂ, ਯਥਾ-

ਮੈਂ (ਦੁਸ਼ਟ ਦਮਨ) ਪਿਛਲੇ ਜਨਮ ਹੇਮਕੁੰਟ ਉੱਤੇ ਵੱਡੀ ਭਾਰੀ ਕਠਨ ਤਪੱਸਿਆ ਕਰ ਰਿਹਾ ਸਾਂ ਅਕਾਲ ਪੁਰਖ ਨੇ ਸੇਵਕਾਂ ਰਾਹੀਂ ਪਾਲਕੀ ਵਿਮਾਨ ਭੇਜ ਕੇ ਮੈਨੂੰ ਆਪਣੇ ਕੋਲ (ਰਿਹਾਇਸ਼ੀ ਟਿਕਾਣੇ ਉੱਤੇ) ਬੁਲਾਇਆ, ਮੈਨੂੰ ਝੱਲੀ ਵਿੱਚ ਬਿਠਾ ਕੇ ਵੱਡੇ ਪਿਆਰ ਨਾਲ ਮੇਰਾ ਮੱਥਾ ਚੁੰਮਿਆਂ ਮੈਨੂੰ ਕਿਹਾ ਕਿ ਜ਼ਰੂਰ ਬਰ ਜ਼ਰੂਰ ਮਾਤ-ਲੋਕ ਵਿੱਚ ਜਾ ਕੇ ਮੇਰਾ ਨਾਮ ਜਪਾ ਮੈਂ (ਅਕਾਲ ਪੁਰਖ) ਸ੍ਰਿਸ਼ਟੀ ਰਚਨ ਸਮੇਂ ਸਭ ਤੋਂ ਪਹਿਲਾਂ ਦੁਖਦਾਈ ਦੈਂਤ ਬਣਾਏ, ਯਥਾ-

ਜਬ ਪਹਿਲੇ ਹਮ ਸ੍ਰਿਸ਼ਟ ਬਣਾਈ। ਦਯਤ ਰਚੇ ਦੁਸ਼ਟ ਦੁਖਦਾਈ।

ਪਰ ਉਨ੍ਹਾਂ (ਦੈਂਤਾਂ) ਮੇਰਾ ਨਾਮ ਨਾ ਜਪਾਇਆ ਸਗੋਂ ਤੇ ਭੁਜ ਬਲ ਬੌਰੇ ਹੋ ਗਏ, (ਬਚਿਤ੍ਰ ਨਾਟਕ ਅਧਿਆਇ 9, ਅੰਕ 9)

ਮੈਂ ਗੁੱਸੇ ਵਿੱਚ ਆ ਕੇ ਉਹ ਛੇਤੀ ਹੀ ਖਤਮ ਕਰਨ ਉਪਰੰਤ ਦੇਵਤੇ ਥਾਪੇ, ਯਥਾ--ਤੇ ਮੋਹਿ ਤਮਕ ਤਨਕ ਮੋ ਥਾਪੇ, ਤਿਨਕੀ ਠਉਰ ਦੇਵਤਾ ਥਾਪੇ।

ਤੇ ਭੀ ਬਲ ਪੂਜਾ ਉਰਝਾਇ, ਆਪਨ ਹੀ ਪ੍ਰਮੇਸ਼ਰ ਕਹਾਏ। (ਬ.ਨ. ਅਧਿਆਇ 6, ਅੰਕ 7)

ਫਿਰ ਅਸ਼ਟ ਸਾਖੀ, ਸਿੱਧ, ਰਿਖੀ, ਦੱਤ, ਮਨੁੱਖ, ਗੋਰਖ ਆਦਿਕ ਭੇਜੇ ਪ੍ਰੰਤੂ ਮੇਰਾ ਨਾਮ ਕਿਸੇ ਨੇ ਭੀ ਨਾ ਜਪਿਆ-ਜਪਾਇਆ

ਪੁਨ ਹਰਿ ਰਾਮਾਨੰਦ ਕੋ ਕਰਾਂ, ਭੇਸ ਬੈਰਾਗੀ ਕੋ ਜਿਨ ਧਰਾ।
ਕੰਠੀ ਕੰਠ ਕਾਠ ਕੀ ਡਾਰੀ, ਪ੍ਰਤ ਕੀ ਕ੍ਰਿਆ ਨਾ ਕਿਛੂ ਬੀਚਾਰੀ।

(ਬ.ਨ. ਅਧਿ.9, ਅੰਕ 25)

ਮਹਾਂਦੀਨ ਤਬ ਪ੍ਰਭ ਉਪਰਜਾ, ਅਰਧ ਦੇਸ ਕੋ ਕੀਨੋ ਰਾਜਾ।
ਸਭ ਤੇ ਆਪਨਾ ਨਾਮ ਜਪਾਇਉ, ਸਤਿਨਾਮ ਕਾਂਹੂੰ ਨ ਦ੍ਰਿੜਾਇਉ।

(ਬ.ਨ.ਅਧਿ.9, ਅੰਕ 27)

ਤਪ ਸਾਧਤ ਪ੍ਰਭ ਮੋਹਿ ਬੁਲਾਇਓ, ਇਮ ਕਹਿਕੇ ਇਹ ਲੋਕ ਪਠਾਇਓ।
(ਬ.ਨ.ਅਧਿ.9, ਅੰਕ 28)

ਨਿਰਣਾ

ਉਤਲੀ ਲਿਖਤ ਤੋਂ ਸਪਸ਼ਟ ਹੋਇਆ ਕਿ ਸੇਵਕਾਂ ਰਾਹੀਂ ਵਿਮਾਨ (ਹਵਾਈ ਜਹਾਜ਼) ਭੇਜ ਕੇ ਦੁਸ਼ਟ ਦਮਨ ਨੂੰ ਆਪਣੇ ਕੋਲ (ਰਿਹਾਇਸ਼ੀ ਟਿਕਾਣੇ ਉੱਤੇ) ਬੁਲਾਉਣ ਵਾਲਾ ਅਕਾਲ ਪੁਰਖ ਸਰਬ ਵਿਆਪੀ ਨਹੀਂ, ਬਲਕਿ ਈਸਾਈਆਂ ਅਤੇ ਮੁਸਲਮਾਨਾਂ ਦੀ ਮਨੌਤ ਅਨੁਸਾਰ ਸਤਵੇਂ ਅਤੇ ਚੌਥੇ ਅਸਮਾਨ ਉੱਤੇ ਰਹਿਣ ਵਾਲੇ ਰੱਬ ਵਾਂਗੂ ਕਿਸੇ ਨਿਸਚਿੱਤ ਅਸਥਾਨ ਉੱਤੇ ਰਹਿੰਦਾ ਹੈ, ਜਿੱਥੇ ਦੁਸ਼ਟ ਦਮਨ ਨੂੰ ਆਪਣੇ ਟਿਕਾਣੇ ਉੱਤੇ ਬੁਲਾਇਆ, ਭਾਵ ਉਹ ਸਰਬ-ਦੇਸੀ ਨਹੀਂ ਬਲਕਿ ਇੱਕ ਦੇਸੀ ਹੈ।

ਨੋਟ-ਕੀ ਜਾਣੀਏ? ਜਿਵੇਂ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਦੇ ਸ਼ਰਧਾਲੂ ਵੀਰ ਨੇ ਕਵੀਆਂ ਵਲੋਂ ਦੱਸੇ ਗਏ ਮਨੋਕਲਪਤ ਦੁਸ਼ਟ ਦਮਨ ਦਾ ਤਪ ਅਸਥਾਨ ਲੱਭ ਕੇ ਹੇਮਕੁੰਟੀ ਯਾਤਰਾ ਅਰੰਭੀ ਹੋਈ ਹੈ, ਕਿਸੇ ਦਿਨ ਕੋਈ ਪ੍ਰੇਮੀ ਇਹ ਨਾਅਰਾ ਵੀ ਲਾ ਦੇਵੇ ਕਿ ਮੈਨੂੰ ਉਹ ਅਸਥਾਨ ਲੱਭ ਪਿਆ ਹੈ ਜਿੱਥੇ ਅਕਾਲ ਪੁਰਖ ਨੇ ਦੁਸ਼ਟ ਦਮਨ ਨੂੰ ਹਵਾਈ ਜਹਾਜ਼ ਰਾਹੀਂ ਬੁਲਾ ਕੇ ਕਿਹਾ ਸੀ ਕਿ ਤੂੰ ਜ਼ਰੂਰ ਬਰ ਜ਼ਰੂਰ ਮਾਤ ਲੋਕ ਵਿੱਚ ਜਾ ਕੇ ਮੇਰਾ ਨਾਮ ਜਪਾ।

ਕੀ ਕੋਈ ਸੂਝਵਾਨ ਗੁਰਸਿੱਖ ਉਪਰੋਕਤ ਨਿਰੰਸੰਸੇ ਕਰਨ ਵਾਲੀ ਦਸ਼ਮੇਸ਼ ਰਚਨਾ ਦੀ ਹੋਂਦ ਵਿੱਚ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਵਿਚਲੀ ਉੱਤੇ ਲਿਖੀ ਭੁਲੇਖੇ ਹੀ ਭੁਲੇਖੇ ਪਾਉਣ ਵਾਲੀ ਕਵੀਆਂ ਦੀ ਕਪੋਲ ਕਲਪਨਾ ਨੂੰ ਦਸ਼ਮੇਸ਼ ਕ੍ਰਿਤ ਮੰਨ ਸਕਦਾ ਹੈ? ਹਰਗਿਜ਼ ਨਹੀਂ।

ਦੂਜਾ ਇਹ ਕਿ ਅਕਾਲ ਪੁਰਖ ਨੇ ਦੁਸ਼ਟ ਦਮਨ ਨੂੰ ਝੋਲੀ ਵਿੱਚ ਬਿਠਾ ਕੇ ਮੱਥਾ ਚੁੰਮਿਆਂ ਅਤੇ ਮਾਤਲੋਕ ਵਿੱਚ ਜਾ ਕੇ ਨਾਮ ਜਪਾਉਣ ਦੀ ਤਾਕੀਦ ਕੀਤੀ ਜਿਸ ਤੋਂ ਸੱਤੇ ਹੀ ਸਿੱਧ ਹੋਇਆ ਕਿ ਮੱਥੇ ਚੰਮਣ ਵਾਲਾ ਅਤੇ ਨਾਮ ਜਪਾਉਣ ਲਈ ਤਰਲੇ ਲੈਣ ਵਾਲਾ (ਕਵੀ ਵਲੋਂ ਕਲਪਿਤ ਕੀਤਾ) ਕੋਈ ਹੋਰ ਸਰੀਰਧਾਰੀ ਅਕਾਲ ਪੁਰਖ ਹੈ, ਜੋ ਝੋਲੀ ਵਿੱਚ ਬਿਠਾਉਂਦਾ ਅਤੇ ਮੱਥਾ ਚੁੰਮਦਾ ਨਾਲੇ ਗੱਲਾਂ ਵੀ ਕਰਦਾ ਹੈ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top