Share on Facebook

Main News Page

ਦਸਮ ਗਰੰਥ ਵਿਚਲੀਆਂ ਨਸ਼ੇ ਪ੍ਰੇਰਕ ਰਚਨਾਵਾਂ - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 13

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਅਵੱਧਪਤੀ ਦੇ ਰਾਜਾ ਬਿਖੱਭ੍ਰ ਨਾਥ ਦੀ ਕੰਨਿਆਂ ਵਿਆਹੁਣ ਉਪਰੰਤ ਕ੍ਰਿਸ਼ਨ ਜੀ ਨੇ ਪੋਸਤ, ਭੰਗ ਅਤੇ ਅਫੀਮ ਛਕੀ, ਫਿਰ ਸ਼ਰਾਬ ਪੀਤੀ, ਯਥਾ:

ਪੋਸਤ, ਭਾਂਗ ਅਫੀਮ ਘਨੋ ਮਦ ਪੀਵਨ ਕੈ ਤਿੰਨ ਕਾਜ ਮੰਗਾਯੋ
(ਕ੍ਰਿਸ਼ਨਾਵਤਾਰੇ ਛੰਦ 2112)

ਫਿਰ ਰਾਮਜਨੀਆਂ (ਕੰਜਰੀਆਂ) ਨੱਚਾਈਆਂ ਅਤੇ ਉਨ੍ਹਾਂ ਨੂੰ ਬਹੁਤ ਧਨ ਦੇਣ ਉਪਰੰਤ ਅਰਜਨ ਨੂੰ ਨਾਲ ਲੈ ਕੇ ਭੋਜਨ ਛਕਣ ਗਏ, ਉਥੇ ਫਿਰ ਪੋਸਤ ਅਤੇ ਭੰਗ ਪੀਤੀ, ਅਫੀਮ ਛਕੀ, ਸ਼ਰਾਬ ਪੀ ਕੇ ਨਸ਼ਿਆਂ ਵਿੱਚ ਮਸਤ ਹੋਣ ਪਿੱਛੋਂ ਅਰਜਨ ਨੂੰ ਕਿਹਾ ਕਿ ਬ੍ਰਹਮਾ ਨੇ ਸੱਤ ਸਮੂੰਦ੍ਰ ਰਚੇ, ਪਰ ਅੱਠਵਾਂ ਸਮੁੰਦਰ ਸ਼ਰਾਬ ਦਾ ਬਨਾਉਣ ਤੇ ਕਿਉਂ ਖੁੰਝ ਗਿਆ, ਯਥਾ

ਤਿੰਨ ਕੌ ਬਹੁ ਦੈ ਸੰਗਿ ਪਾਰਬ (ਅਰਜਨ) ਲੈ ਹਰਿ ਭੋਜਨ ਕੀ ਭੂਅ ਮੈਂ ਪਗ ਧਾਰਯੋ।
ਪੋਸਤ, ਭਾਂਗ, ਅਫੀਮ ਮੰਗਾਇ, ਪੀਯੋ ਮਦ ਸ਼ੋਕ ਬਿਦਾ ਕਰਿ ਡਾਰਯੋ।
ਮੱਤ ਹੋ ਚਾਰੋਂ ਈ ਕੈਫਨ ਸੌਂ ਸੁਤ ਇੰਦ੍ਰੈ ਸੋ ਇਮ ਸਿਆਮ ਉਚਾਰਯੋ।
ਕਾਮ ਕੀਯੋ ਬ੍ਰਹਮਾ ਘਟਿ ਕਿਉਂ, ਮਦਰਾ ਕੋ ਨਾ ਆਠਵੇਂ ਸਿੰਧ ਸਵਾਰਯੋ।

(ਕ੍ਰਿਸ਼ਨਾ ਛੰਦ, ਅੰਕ 2115)

ਉਪਰੋਕਤ ਪੁੱਛ ਦਾ ਉੱਤਰ ਅਰਜਨ ਨੇ ਇਹ ਦਿੱਤਾ ਕਿ ਜੜ੍ਹ ਬਹਿਮਣ (ਬ੍ਰਹਮਾ) ਇਨ੍ਹਾਂ ਰਸਾਂ ਦੀ ਮਹਿਮਾ ਨੂੰ ਕੀ ਜਾਣਦਾ ਸੀ, ਯਥਾ

ਤਬ ਪਾਰਬ ਕਰਿ ਜੋਰਿ ਕੈ ਹਰਿ ਸਿਉਂ ਕਹਯੋ ਸੁਨਾਇ।
ਜੜ ਬ੍ਰਾਮਣ ਇਨ ਸਰਨ ਕੋ ਜਾਨੇ ਕਹਾ ਉਪਾਇ।
(ਅੰਕ 2116)

ਨੋਟ- ਸਿਆਮ ਕਵੀ ਲਿਖਦਾ ਹੈ ਕਿ -

ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ’ (ਅੰਕ 2491)

ਭਾਵ- ਮੈਂ ਕੁੱਝ ਲਿਖਿਆ ਹੈ ਉਹ ਭਾਗਵਤ (ਪੁਰਾਣ) ਦੇ ਦਸਵੇਂ ਸਕੰਦ ਦਾ ਪਾਠਕਾਂ ਨੂੰ ਨਿਸ਼ਚਾ ਹੋਵੇ ਕਿ ਸ੍ਰੀ ਕ੍ਰਿਸ਼ਨ ਦਾ ਉਪਰੋਕਤ ਨਸ਼ਿਆਂ ਨੂੰ ਵਰਤਣਾ ਤੇ ਮਸਤ ਹੋਣਾ ਆਦਿਕ, ਸ੍ਰੀਮਦ ਭਗਵਤ ਪੁਰਾਣ ਵਿੱਚ ਕਿਤੇ ਰੰਚਕ ਮਾਤਰ ਵੀ ਜ਼ਿਕਰ ਨਹੀਂ ਅਤੇ ਅਵੱਧਪਤੀ ਦਾ ਨਾਮ ਵੀ ‘ਬ੍ਰਿਖੱਭ ਨਾਥ’ ਨਹੀਂ ਬਲਕਿ ‘ਨਗਨਾਜਿਤ’ ਹੈ।

ਵੇਖੋ ਸ੍ਰੀ ਮਦ ਭਾਗਵਤ ਪੁਰਾਣ ਦੇ ਦਸਵੇਂ ਸਕੰਧ ਵਿੱਚੋਂ 58 ਵੇਂ ਧਿਆਇ ਦੇ ਸਲੋਕ ਨੰਬਰ 32 ਤੋਂ 58 ਤੱਕ। ਤਾਂ ਤੇ ਇਹ ਕੋਰੇ ਦਾ ਕੋਰਾ ਝੂਠ ਸਿਰਫ ਭੰਗ-ਸ਼ਰਾਬ ਆਦਿਕ ਨਸ਼ਿਆਂ ਦੀ ਮਹੱਤਤਾ ਦਰਸਾਉਣ ਹਿੱਤ ਕਵੀ ਨੇ ਆਪਣੇ ਕੋਲੋਂ ਲਿਖਿਆ ਹੈ। ਸੱਚ ਪੁੱਛੋ ਤਾਂ ਇਸ ਰਚਨਾ ਦੁਆਰਾ ਕਵੀ ਨੇ ਮਹਾਰਾਜ ਕ੍ਰਿਸ਼ਨ ਵਰਗੇ ਅਵਤਾਰ ਨੂੰ ਵੀ ਭੰਗੀ ਸ਼ਰਾਬੀ ਦਰਸਾ ਕੇ ਭੰਗੀ-ਪੋਸਤੀ ਆਦਿਕ ਅਮਲੀ ਤਾਂ ਕਿਤੇ ਰਹੇ, ਧਾਰਮਿਕ ਰੁਚੀ ਵਾਲੇ ਕ੍ਰਿਸ਼ਨ ਭਗਤਾਂ ਨੂੰ ਵੀ ਨਸ਼ੱਈ ਹੋਣ ਦੀ ਹੱਲਾਸ਼ੇਰੀ ਦਿੱਤੀ ਹੈ। ਸੱਭ ਤੋਂ ਵਧੇਰੇ ਸ਼ੋਕ ਇਹ ਕਿ ਸਾਡੇ ਕੁਝ ਵਿਦਵਾਨ ਸੱਜਣਾਂ ਨੇ ਦਸਮ ਗ੍ਰੰਥ ਵਿਚਲੇ ਉਪਰੋਕਤ ਨਸ਼ੇ ਪ੍ਰੇਰਕ ਮਿਥਿਆਵਾਦ ਨੂੰ ਦਸ਼ਮੇਸ਼ ਕ੍ਰਿਤ ਦਰਸਾਉਣ ਦਾ ਬ੍ਰਿਥਾ ਜਤਨ ਬਲਕਿ ਘੋਰ ਅਪਰਾਧ ਕੀਤਾ ਹੈ।

ਅੱਗੇ ਚਲੋ
ਰਾਜਾ ਪੀਅਤ ਅਮਲ ਸਭ ਭਾਰੀ।
ਭਾਂਤਿ ਭਾਂਤਿ ਸਿਉਂ ਭੋਗਤ ਨਾਰੀ।
ਪੋਸਤ ਭਾਂਗ, ਅਫੀਮ ਚੜ੍ਹਾਵੈ।
ਪਿਆਲੇ ਪੀ ਪਚਾਸਕ ਜਾਵੈ।
(ਤ੍ਰਿਆ ਚਰਿਤ੍ਰ 245, ਅੰਕ 3)

ਹੋਰ ਵੇਖੋ

ਇੱਕ ਨਸ਼ਿਆਂ ਦੀ ਪ੍ਰੇਮਣ ‘ਰੱਸ ਤਿਲਕਮੰਜਰੀ’ ਵਲੋਂ ਆਪਣੇ ਪਤੀ ਨੂੰ ਨਸ਼ਈ ਬਨਾਉਣ ਹਿਤ ਨਸ਼ਿਆਂ ਰਹਿਤ ਪ੍ਰਾਣੀ ਨੂੰ ਸੀਤਲਾ ਦਾ ਵਾਹਨ (ਗਧਾ) ਤੱਕ ਵੀ ਕਹਿੰਦੀ ਹੈ….ਉਸਦਾ ਪਤੀ ਨਸ਼ਿਆਂ ਦੇ ਅਗੁਣ ਦੱਸਦਾ ਹੈ…ਤਿਲਕ ਮੰਜਰੀ ਨਸ਼ਿਆਂ ਦੇ ਗੁਣ ਵਰਨਣ ਕਰਦੀ ਹੋਈ ਤਿੱਥੋਂ ਤੱਕ ਕਹਿੰਦੀ ਹੈ, ਜਿਵੇਂ ਕਿ-

ਭਾਂਗ ਪਰਖ ਵੈ ਪਿਯਹਿ ਭਗਤ ਹਰ ਕੀ ਜੇ ਕਰਹੀ।
ਭਾਂਗ ਭਖਤ ਵੈ ਪੁਰਖ ਕਿਸੂ ਕੀ ਆਸ ਨਾ ਧਰਹੀ।
ਅਮਲ ਪਿਯਭ ਤੇ ਬੀਰ ਬਰਤ ਜਿਨ ਤ੍ਰਿਣ ਮਸਤਕ ਪਰ।
ਤੇ ਕਿਆ ਪੀਵੇ ਭਾਂਗ ਰਹੈ ਤਕਰੀ ਜਿਨ ਕੈ ਕਰ।

(ਚਰਿਤ੍ਰ, 245 ਅੰਕ 13)

ਮੂਰਛਤ ਹੋ ਜਾਂਦੀ ਹੈ, ਪਤੀ ਉਸ ਨੂੰ ਉਠਾ ਕੇ ਧੀਰਜ ਦਿੰਦਾ ਹੈ… ਫਿਰ ਉਹ ਪਤੀ ਨੂੰ ਬ੍ਰਹਮ ਭੋਜ ਲਈ ਪ੍ਰੇਰਦੀ ਹੈ ਭੋਜਨ ਸਮੇਂ ਉਹ ਸਭ ਭੋਜਨਾਂ ਵਿੱਚ ਭੰਗ ਮਿਲਾ ਦਿੰਦੀ ਹੈ, ਪਤੀ ਬੇਹੋਸ਼ ਹੋ ਜਾਂਦਾ ਹੈ ਤੇ ਤਿਲਕ ਮੰਜਰੀ ਨਸ਼ਈ ਤੇ ਵਿਸ਼ਈ ਰਾਜੇ ਨਾਲ ਨੱਸ ਜਾਂਦੀ ਹੈ।
(ਤ੍ਰਿਆ ਚਰਿਤ੍ਰ 245, ਅੰਕ 34)

ਨੋਟ- ਇਸ ਚਰਿਤ੍ਰ ਵਿੱਚ ਜ਼ਰਾ ਕਵੀ ਦਾ ਫੈਸਲਾ ਪੜ੍ਹੋ-

ਚਤੁਰ ਨਾਰਿ ਬਹੁ ਭਾਂਤਿ ਰਹੀ ਸਮਝਾਇ ਕਰਿ।
ਮੂਰਖ ਨਾਹ (ਪਤੀ) ਨ ਸਮਝਯੋ ਉਠਯੋ ਰਿਸਾਇ ਕਰ।


ਹੋਰ
ਰਾਜਾ ਸੁਮੱਤ ਸੈਨ ਦੀ ਕੰਨਿਆਂ ‘ਰਣ ਖੰਭ ਕਲਾਂ’ ਨੇ ਆਪਣੇ ਵਿਦਿਆ ਗੁਰੂ ਸ਼ਿਵ ਉਪਾਸ਼ਕ ਨੂੰ ਮਹਾਂਕਾਲ ਦਾ ਉਪਾਸ਼ਕ ਬਨਾਉਣ ਲਈ ਬਹੁਤ ਲੰਬੀ ਚੌੜੀ ਚਰਚਾ ਤੋਂ ਪਿੱਛੋਂ ਨਦੀ ਵਿੱਚ ਸੁੱਟ ਕੇ 800 ਗੋਤਾ ਦਿੱਤਾ।

ਨੋਟ- ਕੋਈ ਜਾਣੇ ਰਚ ਖੰਭਾ ਕਲਾਂ ਨੇ 800 ਗੋਤਾ ਦੇਣ ਵਾਲੇ ਗੋਤਿਆਂ ਦੀ ਗਿਣਤੀ ਕਰਨ ਲਈ ਕਵੀ ਜੀ ਦੀ ਡਿਉਟੀ ਲਾਈ ਹੋਈ ਸੀ। ਫਿਰ ਰੱਬ ਜਾਣੇ 800 ਗੋਤੇ ਖਾਣ ਵਾਲਾ ਇਤਨੇ ਗੋਤੇ ਖਾ ਕੇ ਜਿਉਂਦਾ ਕਿਵੇਂ ਰਿਹਾ। ਫਿਰ ਕੀ ਜਾਣੀਏ ਸਾਡੇ ਸਤਿਕਾਰਯੋਗ ਵਿਦਵਾਨ ਲਿਖਾਰੀਆਂ ਨੇ ਦਸਮ ਗ੍ਰੰਥ ਵਾਲੇ ਉਪਰੋਕਤ ਗਾਪੌੜਿਆਂ ਦਾ ਲਿਖਾਰੀ ਅਭੁੱਲ ਗੁਰੂ ਕਲਗੀਧਰ ਪਾਤਸ਼ਾਹ ਕਿਹੜੀ ਅਕਾਸ਼-ਬਾਣੀ ਸੁਣ ਕੇ ਲਿਖਿਆ ਹੈ। ਇਥੇ ਹੀ ਬੱਸ ਨਹੀਂ ਰਣ ਖੰਭਾਂ ਕਲਾਂ ਨੇ ਗੋਤੇ ਦੇਣ ਪਿੱਛੋਂ ਸ਼ਿਵ ਉਪਾਸ਼ਕ ਨੂੰ ਇਹ ਧਮਕੀ ਦਿੱਤੀ ਕਿ ਮਹਾਂਕਾਲ ਜੀ ਦਾ ਉਪਾਸ਼ਕ ਬਣ, ਨਹੀਂ ਤਾਂ ਮੈ ਆਪਣੇ ਪਿਤਾ ਨੂੰ ਕਹਾਂਗੀ ਕਿ ਇਸ ਨੇ ਮੇਰੀ ਇਜ਼ਤ ਨੂੰ ਹੱਥ ਪਾਇਆ ਹੈ, ਯਥਾ-

ਕਹੀ ਕੁਆਰਿ ਪਿਤੁ ਪਹਿ ਮੈਂ ਜੈ ਹੌਂ।
ਤੈਂ ਮਹਿ ਡਾਰਾ ਹਾਥ ਬਤੈਂ ਹੌਂ।
ਤੇਰੇ ਦੋਨੋ ਹਾਥ ਕਟਾਊ,
ਤੌਂ ਰਾਜਾ ਕੀ ਸੂਤਾ ਕਹਾਊ।

(ਤ੍ਰਿਆ ਚਰਿਤ੍ਰ, 266, ਅੰਕ 121)

ਇਹ ਸੁਨਿ ਬਾਤ ਮਿੱਸ੍ਰ ਡਰ ਪਯੋ।
ਲਾਗਤ ਪਾਇ ਕੁਆਰਿ ਕੇ ਭਯੋ।
ਸੋਊ ਕਰੋਂ ਤੁਮ ਜੋ ਮੋਹਿ ਉਚਾਰੋ।
ਤੁਮ ਨਿਜੁ ਜਿਯ ਤੇ ਕੋਪ ਨਿਵਾਰੋ।
(ਅੰਕ, 122)

ਰਣ ਖੰਭ ਕਲਾਂ
ਪਾਹਨ ਕੀ ਪੂਜਾ ਨਹਿ ਕਰਿਯੈ
ਮਹਾਂਕਾਲ ਕੇ ਪਾਹਿਨ ਪਰਿਯੈ ।
(ਅੰਕ 123)

ਤਬ ਦਿਜ ਮਹਾਂਕਾਲ ਕੋ ਧਰਾਯੋ।
ਸਰਿਤਾ ਮਹਿ ਪਾਹਨਨ ਬਹਾਯੋ।
(ਅੰਕ 124)

ਦੋਹਰਾ
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ।
ਮਹਾਂਕਾਲ ਕੋ ਸਿਖਯਾ ਕਰਿ ਮਦਰਾ, ਭਾਂਗ ਪਿਵਾਇ।
(ਅੰਕ 125)

ਹੋਰ

ਵੇਖੋ ਤ੍ਰਿਆ ਚਰਿਤ੍ਰ 403 ਜਿਸ ਦੇ ਅੰਕੜਿਆਂ ਵਿੱਚੋਂ ਵਿਸਥਾਰ ਭੈ ਕਾਰਣ ਕੇਵਲ ਦੋ ਅੰਕੜਿਆਂ ਦਾ ਸਾਰਾਂਸ਼-

ਸੁਭਰ ਸੇਜ ਉਪਰ ਬੈਠਾਯੋ। ਭਾਂਗ, ਅਫੀਮ, ਸ਼ਰਾਬ ਮੰਗਾਯੋ। (ਅੰਕ 8)

ਪੋਸਤ, ਭਾਂਗ, ਅਫੀਮ, ਸ਼ਰਾਬ। ਖਵਾਇ ਤੁਮੈ ਤਬ ਆਪੁ ਚੜੈ ਹੌਂ। (ਅੰਕ 13)

ਇਤਿਆਦਿਕ ਦਸਮ ਗ੍ਰੰਥ ਵਿਚਲੀਆਂ ਨਸ਼ੇ ਪ੍ਰੇਰਕ ਕਿਰਤੀਆਂ ਦੇ ਭੰਡਾਰ ਵਿੱਚੋਂ ਵਿਸਥਾਰ ਭੈ ਕਾਰਣ ਕੇਵਲ ਵੰਨਗੀ ਮਾਤ੍ਰ ਹੀ ਜਾਣਕਾਰੀ ਦਰਸਾਈ ਹੈ।

ਅਟੱਲ ਵਿਸ਼ਵਾਸ਼ ਹੈ ਕਿ ਸੂਝ-ਬੂਝ ਵਾਲੇ ਸਿਦਕਵਾਨ ਪਾਠਕ ਉਪਰੋਕਤ ਅਤੀ ਸੰਕੋਚਵੀਂ ਜਾਣਕਾਰੀ ਦੇ ਅਧਾਰ ‘ਤੇ ਦਸਮ ਗ੍ਰੰਥ ਵਿਚਲੀ ਰਚਨਾ ਰੂਪੀ ਵਸਤੂ ਨੂੰ ਪਛਾਣਦੇ ਹੋਏ ਆਪਣੇ ਆਪ ਹੀ ਨਿਰਣਾ ਕਰ ਲੈਣਗੇ ਕਿ ਇਹ ਸਮੁੱਚਾ ਗਰੰਥ ਦਸ਼ਮੇਸ਼ ਕ੍ਰਿਤ ਸੁਪਨੇ ਵਿੱਚ ਵੀ ਸਿੱਧ ਨਹੀਂ ਹੋ ਸਕਦਾ, ਬਲਕਿ ਜਾਪ, ਅਕਾਲ ਉਸਤਤਿ ਆਦਿਕ ਦਸਮ ਗਿਰਾ (ਬਾਣੀ) ਤੋਂ ਬਿਨਾ ਬਾਕੀ ਸਾਰੇ ਦਾ ਸਾਰੇ ਸਾਕਤ ਮੱਤ ਆਦਿਕ ਅਨਮਤੀ ਕਵੀਆਂ ਦੇ ਮਿਥਹਾਸਿਕ ਗੱਪ-ਗਪੌੜੇ ਅਤੇ ਵਿਭਚਾਰਕ ਟੋਟਕੇ ਹਨ।
 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top