Share on Facebook

Main News Page

ਗਿਆਨ ਪ੍ਰਬੋਧ - 2
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 11

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਰਾਜਸੂਅ ਜੱਗ

ਪਾਂਡਵਾਂ ਵਲੋਂ ਜੋ ਪਹਿਲਾਂ ਰਾਜਸੂਅ ਜੱਗ ਕੀਤਾ ਗਿਆ,ਉਸਦਾ ਥੋੜਾ ਜਿਹਾ ਵੇਰਵਾ ਦਸਮ ਗਰੰਥ ਦੇ ਹਾਮੀਆਂ ਨੂੰ ਉਚੇਚਾ ਦੱਸਿਆ ਜਾਂਦਾ ਹੈ।ਉਹ ਮੇਰੇ ਵੀਰ ਧਿਆਨ ਨਾਲ ਪੜ੍ਹਨ ਯਥਾ-

ਕਰੋੜਾਂ ਰਿੱਤਜ (ਰਿਗ ਵੇਦ ਅਨੁਸਾਰ ਜੱਗ ਕਰਾਉਣ ਵਾਲੇ ਬ੍ਰਾਹਮਣ ) ਅਤੇ ਕਰੋੜਾਂ ਹੀ ਕਈ- ਕਈ ਜਾਤਾਂ ਦੇ ਹੋਰ ਬ੍ਰਾਮਣ ਸੱਦੇ ਗਏ..ਇੱਕ-ਇੱਕ ਬ੍ਰਾਹਮਣ ਨੂੰ ਸੌ-ਸੌ ਹਾਥੀ ਅਤੇ ਸੌ-ਸੌ ਰੱਥ ਤੇ ਦੋ-ਦੋ ਹਜ਼ਾਰ ਘੋੜੇ ਤਥਾ ਸੋਨੇ ਦੇ ਸਿੰਗਾਂ ਨਾਲ ਜੜੀਆਂ ਹੋਈਆਂ ਚਾਰ ਚਾਰ ਹਜ਼ਾਰ ਮਹਿਖੀਆਂ (ਮੱਝਾਂ) ਤੇ ਨਾਲ ਹੀ ਹਰੇਕ ਬ੍ਰਾਹਮਣ ਨੂੰ ਇੱਕ-ਇੱਕ ਭਾਰ (ਢਾਈ ਮਨ ਪੱਕਾ ) ਸੋਨਾਰੁਕਮ (ਚਾਂਦੀ)ਤਾਂਬਾਅੰਨਰੇਸ਼ਮੀ ਬਸੰਤ੍ਰ ਆਦਿਕ ਇਤਨੇ ਦਿੱਤੇ ਜੋ ਮੰਗਤੇ ਵੀ ਰਾਜੇ ਹੋ ਗਏ।

ਚਾਰ ਕੋਹਾਂ ਵਿੱਚ ਹਵਨ-ਕੁੰਡ ਬਣਾਇਆ ਗਿਆ,ਇੱਕ ਹਜ਼ਾਰਾ ਪ੍ਰਨਾਲਾ ਅਹੂਤੀਆਂ ਵਾਸਤੇ ਲਵਾਇਆ,ਇੱਕ-ਇੱਕ ਪਰਨਾਲੇ ਵਿੱਚੋਂ ਹਾਥੀ ਦੇ ਸੁੰਡ ਜਿਤਨੀ ਵੱਡੀ ਘਿਉ ਦੀ ਧਾਰ ਹੀਰੇ,ਮੋਤੀ,ਕਸਤੂਰੀ ਆਦਿਕ ਸੁਗੰਧਤ ਸਮੱਗਰੀਸਮੂਹ ਤੀਰਥਾਂ ਦੀ ਮਿੱਟੀਅਤੇ ਸਾਰੇ ਮੁਲਕਾਂ ਦੀਆਂ ਲੱਕੜੀਆਂ ਤਥਾ ਸਾਰੇ ਮੁਲਕਾਂ ਦੀ ਅੱਗ,ਹਰ ਦੇਸ਼ ਦਾ ਪਾਣੀ ਆਦਿਕ ਵਸਤੂਆਂ ਇਕੱਤ੍ਰ ਕੀਤੀਆਂ ਗਈਆਂ, ਯਥਾ-

ਕੋਟਿ ਕੋਟਿ ਬੁਲਾਇ ਰਿਤੱਜ ਕੋਟਿ ਬ੍ਰਹਮ ਬੁਲਾਇ। ਕੋਟਿ ਕੋਟਿ ਬਨਾਇ ਬਿੰਜਨ ਭੋਗੀਅਹਿ ਬਹੁ ਭਾਇ।
ਜੱਤ੍ਰ ਤੱਤ੍ਰ ਸਮਗ੍ਰਕਾ ਕਹੂੰ ਲਾਗ ਹੈ ਨ੍ਰਿਪਰਾਇ। ਰਾਜਸੂ ਇੱਕ ਕਹਿ ਲੱਗੇ ਸਭ ਧਰਮ ਕੋ ਚਿੱਤ ਚਾਇ ।
142।

ਏਕ ਏਕ ਸੁਵਰਨ ਕੋ ਦਿਜ ਏਕ ਦੀਜੈ ਭਾਰ। ਏਕ ਸਉ ਗਜ ਏਕ ਸਉ ਰਥਿ ਦੁਇ ਸਹੰਸ੍ਰ ਤੁਖਾਰ।
ਸਹੰਸ੍ਰ ਚਤੁਰ ਸੁਵਰਨ ਸਿੰਗੀ ਮਹਿਖਦਾਨ ਅਪਾਰ। ਏਕ ਏਕਹਿ ਦੀਜੀਐ ਸੁਨ ਰਾਜ ਰਾਜ ਅਊਤਾਰ ।
143।

ਸੁਵਰਨ ਦਾਨ ਸੁ ਰੁਕਮ ਦਾਨ ਸੁ ਤਾਂਬ੍ਰ ਦਾਨ ਅਨੰਤ। ਅੰਨ ਦਾਲ ਅਨੰਤ ਦੀਜਤ ਦੇਖ ਦੀਨ ਤੁਰੰਤ।
ਬਸਤ੍ਰ ਦਾਨ,ਪਟੰਬਰ ਦਾਨ,ਸੁ ਸ਼ਸਤ੍ਰ ਦਾਨ ਦਿਹੰਤ। ਭੂਪ ਭਿੱਛਕ ਹੋਇ ਗਏ ਸਭ ਦੇਸ ਦੇਸ ਦੁਰੰਤ ।
144।

ਚਤ੍ਰ ਕੋਸ ਬਨਾਇ ਕੁੰਡਕ ਸਹਸ੍ਰ ਸਹਸ੍ਰ ਲਾਇ ਪਰਨਾਰ। ਸਹਸ੍ਰ ਹੋਮ ਕਰੈ ਲਗੈ ਦਿਜ ਬਿਆਸ ਅਊਤਾਰ।
ਹਸਤ ਸੁੰਡ ਪ੍ਰਮਾਨ ਘ੍ਰਿਤ ਕੀ ਪਰਤ ਧਾਰ ਅਪਾਰ ।
145।

ਹੋਤ ਭਸਮ ਅਨੇਕ ਬਿੰਜਨ ਲਪਟ, ਝਪਟ ਕਰਾਲ। ਮ੍ਰਿਤਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ।
ਕਾਸਟਕਾ ਸਭ ਦੇਸ ਕੀ, ਸਭ ਦੇਸ ਕੀ ਜਿਊਨਹਾਰ। ਕਾਂਤ ਭਾਂਤਨ ਕੈ ਮਹਾਂਰਸ ਹੋਮੀਐ ਤਿਹ ਮਾਹਿ ।
146

ਅਸਵਮੇਧ

ਫੇਰ ਕੈ ਸਭ ਦੇਸ਼ ਮੈ ਹੈ (ਘੋੜਾ) ਮਾਰਿਓ ਮੱਖ ਜਾਇ।
ਕਾਟ ਕੈ ਤਿਹ ਕੋ ਤਬੈ ਪਲ (ਮਾਸ) ਕੈ ਕਰੈ ਚਤੁ ਭਾਇ।
ਏਕ ਬਿਪ੍ਰਨ,ਏਕ ਛਤ੍ਰਨ, ਏਕ ਬਿਸਤ੍ਰਨ ਦੀਨ।
ਚਤ੍ਰ ਅੰਸ ਬਚਿਯੋ ਜੁ ਤਾਂ ਤੇ ਹੋਮ ਵਹ ਕੀਨ ।155।

ਭਾਵ - ਘੋੜੇ ਦਾ ਮਾਸ ਇੱਕ ਹਿਸਾ ਬ੍ਰਾਹਮਣਾਂ ਅਤੇ ਛਤਰੀਆਂ, ਇੱਕ-ਇੱਕ ਹਿਸਾ ਜੱਗ ਵਿੱਚ ਬੈਠੇ ਸਾਰਿਆਂ ਲੋਕਾਂ ਨੇ ਖਾਧਾ। ਤਥਾ ਚੌਥਾ ਹਿਸਾ ਅਗਨ ਹੋਮ ਕੀਤਾ ਗਿਆ।

ਨੋਟ - ਘੋੜੇ ਦਾ ਮਾਸ ਖਾਣਾ ਪੜ੍ਹ ਕੇ ਪਾਠਕ ਅਸ਼ਚਰਜ ਨਾ ਹੋਣ ਕਿਉਂਕਿ ਘੋੜਾ ਮਾਰ ਕੇ ਖਾਣਾ ਤਾਂ ਕਿਤੇ ਰਿਹਾ, ਦਸਮ ਗ੍ਰੰਥ ਵਿੱਚ ਲਿਖੇ ਅਨੁਸਾਰ ਕਾਲੀ ਦੇਵੀ (ਮਹਾਂਕਾਲੀ) ਕਲਕੱਤੇ ਵਾਲੀ ਦੇ ਭਵਨ ਵਿੱਚ ਸਾਲ ਦੇ ਸਾਲ ਮਹਿਖਾ (ਭੈਂਸਾ/ਝੋਟਾ) ਭਾਵ ਝੋਟਾ ਮਾਰ ਕੇ ਭੇਟ ਕਰਨ ਪਿੱਛੋਂ ਖਾਦੇ ਹਨ, ਯਥਾ-

ਮਹਿਖਾਸੁਰ ਕੋਹ ਮਾਰ ਕਰਿ ਪ੍ਰਫੁਲਤਭੀ ਜਗ ਮਾਇ। ਤਾਂ ਦਿਨ ਤੇ ਮਹਿਖੈ ਬਲੈ,ਦੇਤ ਜਗਤ ਸੁਖ ਪਾਇ।
(ਚੰਡੀ ਚਰਿਤ੍ਰ ਅਧਿਆਇ 1 ਅੰਕ 38)

ਕੇਵਲ ਭੈਂਸਾ ਹੀ ਨਹੀਂ ਪਸੂਮੇਧ ਜੱਗ ਵਿੱਚ ਹਾਥੀ, ਖੋਤੇ, ਰਿੱਛ, ਭੇਡ, ਬੱਕਰੇ, ਗਊਆਂ ਆਦਿਕ ਪੂਛ ਵਾਲੇ ਜਾਨਵਰ ਮਾਰੇ ਜਾਂਦੇ ਹਨ।

ਗੱਜਮੇਧ

ਚਿੱਟੇ ਦੰਦਾਂ ਵਾਲੇ ਅਨਗਿਣਤ ਹਾਥੀ ਹੋਮਨ ਵਾਸਤੇ..ਅੱਠ ਕੋਹਾਂ ਵਿੱਚ ਕੁੰਡ ਬਣਾਇਆਅੱਠ ਹਜ਼ਾਰ ਰਿਤੱਜ (ਜੱਗ ਕਰਾਉਣ ਵਾਲੇ ਬ੍ਰਾਹਮਣ) ਅਤੇ ਅੱਠ ਲੱਖ ਹੋਰ ਬ੍ਰਾਹਮਣ ਬੁਲਾਏ..ਅੱਠ ਹਜ਼ਾਰ ਪਰਨਾਲਾ ਜਿਨ੍ਹਾਂ ਰਾਹੀ ਹਾਥੀ ਸੁੰਡ ਜਿਤਨੀ ਘਿਉ ਦੀ ਧਾਰ ਪਾਈ ਗਈ, ਯਥਾ

ਅਸਟ ਸਹੰਸ੍ਰ ਬੁਲਾਇ ਰਿਤੱਜੁ,ਅਸ਼ਟ ਲੱਛ ਦਿਜਾਨ। ਭਾਂਤ ਭਾਂਤ ਬਨਾਇ ਕੈ ਤਹਾਂ ਅਸ਼ਟ ਸਹੰਸ੍ਰ ਪਰਨਾਰ। ਹਸਤ ਸੁੰਡ ਪ੍ਰਮਾਨ ਤਾਮਹਿ ਹੋਮੀਐ ਘ੍ਰਿਤ ਹਾਰ ।158।

ਅਹਿ (ਸਰਪ) ਮੇਧ

ਰਾਜੇ ਜਨਮੇਜਾ ਨੇ ਆਪਣੇ ਪਿਤਾ ਰਾਜੇ ਪ੍ਰੀਛਤ ਦਾ ਤੱਛਕ ਸਰਪ ਤੋਂ ਬਦਲਾ ਲੈਣ ਹਿੱਤ ਅਹਿਮੇਧ ਜੱਗ ਅਰੰਭਿਆ, ਯਥਾ-

ਪਿਤਰ ਕੇ ਬੱਧ ਕੋਪ ਤੇ ਸਭ ਬ੍ਰਿਪ ਲੀਨ ਬੁਲਾਇ। ਸਰਪ ਮੇਧ ਕਰਯੋ ਲਗੇ, ਮੱਖ ਘਰਮ ਕੇ ਚਿੱਤ ਚਾਇ।164।

ਏਕ ਕੋਸ ਪ੍ਰਮਾਨ ਲੌ ਮੱਖ ਕੁੰਡ ਕੀਨ ਬਨਾਇ। ਮੰਤ੍ਰ ਸਕਤ ਕਰਨੈ ਤਿਹ ਸਰਪ ਕੋਟ ਅਪਾਰ। ਜਤ੍ਰ ਤਤ੍ਰ ਉਠੀ ਜੈਤ ਧੁਨ ਭਮ, ਭੁਰ ਉਦਾਰ।166।

ਭਾਵ - ਇਸ ਹਵਨ ਕੁੰਡ ਵਿੱਚ ਮੰਤ੍ਰਾਂ ਦੀ ਸ਼ਕਤੀ ਨਾਲ ਕਰੋੜਾਂ ਸੱਪ ਆ ਕੇ ਗਿਰੇ ਤੇ ਸੜਨ ਲੱਗੇ ਜੋ ਕਿ ਇੱਕ ਹੱਥ-ਦੋ ਹੱਥ ਤੋਂ ਲੈ ਕੇ ਹਜ਼ਾਰ-ਹਜ਼ਾਰ ਹੱਥ ਲੰਬੇ ਤਥਾ ਛੋਟਿਆਂ ਤੋਂ ਛੋਟੇ ਅੰਗੁਸਟ ਪ੍ਰਮਾਣ( ਹੱਥ ਦੇ ਅੰਗੂਠੇ ਜਿਤਨੇ ਛੋਟੇ)ਫਿਰ ਸੰਡਿਆਂ ਤੋਂ ਵੱਡੇ ਹਜ਼ਾਰ ਹਜ਼ਾਰ,ਦੋ ਦੋ ਹਜ਼ਾਰ,ਤਿੰਨ ਤਿੰਨ ਹਜ਼ਾਰ ਯੋਜਨ ਲੰਮੇ ਤੇ ਚੌੜੇ ਸੱਪ ਆ ਕੇ ਸੜਨ ਲੱਗੇ (ਅੰਕ 167 ਤੋਂ 171)।

ਨੋਟ - ਕਵੀ ਜੀ ਨੇ ਇੱਕ ਕੋਸ (ਕੋਹ) ਦਾ ਹਵਨ-ਕੁੰਡ ਦੱਸਿਆ ਹੈ,ਪ੍ਰੰਤੂ ਦੋ-ਦੋ ਤਿੰਨ-ਤਿੰਨ ਹਜ਼ਾਰ ਯੋਜਨ ਲੰਮੇ ਸੱਪ ਕੁੰਡ ਵਿੱਚ ਸੜਦੇ ਲਿਖੇ ਹਨ, ਕਿਤਨਾ ਹਾਸੋ-ਹੀਣਾ ਝੂਠ ਹੈ।

ਹੁਣ ਇਨ੍ਹਾਂ ਵਿਦਵਾਨ ਸੱਜਣਾਂ (ਜੋ ਸਾਰੀ ਰਚਨਾ ਗੁਰੂ ਕਲਗੀਧਰ ਜੀ ਦੀ ਦੱਸਦੇ ਹਨ ) ਤੋਂ ਪੁੱਛਿਆ ਜਾਵੇ ਤਾਂ ਕੀ ਇਹ ਸਾਰਾ ਮਿਥਿਆਵਾਦ ਦਸ਼ਮੇਸ਼ ਜੀ ਦੀ ਹੀ ਰਚਨਾ ਦੱਸਣਗੇ ਜਾਂ ਗੁਰੂ-ਵਾਕ ਅਨੁਸਾਰ ਇਹ ਕਹਿਣਗੇ।

ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ

(ਨਟ ਮਹਲਾ 4,981)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top