ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ
ਟੀਕਾ
ਜਪੁ ਜੀ-ਜਿਵੇਂ ਕਿਸੇ ਚਾਲਾਕ ਟੀਕਾਕਾਰ ਨੇ ਆਪਣੇ ਵਲੋਂ ਕੀਤੇ ਜਪੁ ਜੀ ਦੇ ਟੀਕੇ ਨੂੰ
ਭਾਈ ਮਨੀ ਸਿੰਘ ਜੀ ਵਲੋਂ ਦਰਸਾਇਆ ਸੀ ਅਤੇ ਇਹ ਵੀ ਲਿਖਿਆ ਸੀ ਕਿ ਇਹ ਪਉੜੀ ਇਤਨੀ
ਵਾਰੀ… ਵੱਲ ਨੂੰ ਮੂੰਹ ਕਰਕੇ ਪੜ੍ਹਿਆਂ ਅਣਗਿਣਤ ਧਨ ਪ੍ਰਾਪਤ ਹੋਵੇਗਾ… ਇਹ ਪਉੜੀ ਇਤਨੀ
ਵਾਰੀ… ਵੱਲ ਮੂੰਹ ਕਰਕੇ ਪੜ੍ਹਨ ਨਾਲ ਦੁਸ਼ਮਣ ਮਰ ਜਾਵੇਗਾ, ਇਤਿਆਦਿਕ।
ਜਿਵੇਂ ਰਤਨਮਾਲਾ, ਨਸੀਹਤ ਨਾਮਾ, ਪੈਂਤੀਸ ਅੱਖਰੀ, ਪ੍ਰਾਣ
ਸੰਗਲੀ, ਜੱਤ ਦਰ ਲਖ ਮੁਹੰਮਦਾ ਆਦਿਕ ਰਚਨ ਵਾਲਿਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ
ਰਚਨਾਵਾਂ ਦਰਸਾਈਆਂ ਹਨ।
ਜਿਵੇਂ ਪੈਂਤੀਸ ਅੱਖਰੀ ਦੀ ਅੰਤਿਕਾ ਵਿੱਚ ਦੁਰਗਾ ਮੰਤ੍ਰ ਨਾਲ
ਰਲਾਇ ਲਿਖਿਆ ਮਹਲਾ 10 ਆਦਿਕ।
ਸਿੱਟਾ ਇਹ ਕਿ ਉਪਰੋਕਤ ਲਿਖਾਰੀਆਂ ਵਾਂਗੂੰ ਉੱਤੇ ਲਿਖੇ
ਮਹਾਂਕਾਲ ਦੇ ਅਰਾਧਕ ਕਵੀ ਨੇ ਵੀ ‘ਅਬ ਮੈ ਆਪਨੀ ਕਥਾ ਬਖਾਨੋ’ ਵਾਲੀ ਰਚਨਾ ਨੂੰ ਗੁਰੂ
ਕਲਗੀਧਰ ਜੀ ਦੀ ਲਿਖੀ ਹੋਈ ਸਿੱਧ ਕਰਨ ਦੀ ਡੂੰਘੀ ਚਾਲ ਚੱਲੀ ਹੈ, ਜੋ ਉੱਕਾ ਹੀ
ਨਿਰਮੂਲ ਅਤੇ ਕੋਰੇ ਦਾ ਕੋਰਾ ਝੂਠ ਹੈ।
ਸ਼ੋਕ, ਕਿ ਉਪਰੋਕਤ ਹਿਮਾਲੇ ਜਿੱਡੇ ਵੱਡੇ ਝੂਠ ਨੂੰ ਅਨਜਾਣ
ਸ਼ਰਧਾਲੂ ਤਾਂ ਕਿਤੇ ਰਹੇ, ਚੰਗੀਆਂ-ਚੰਗੀਆਂ ਸੂਝਵਾਨ ਵਿਅਕਤੀਆਂ ਨੇ ਵੀ ਸੱਚ ਸਮਝ ਕੇ
ਹੇਮਕੁੰਟ ਨੂੰ ਦਸ਼ਮੇਸ਼ ਜੀ ਦਾ ਤਪ ਅਸਥਾਨ ਨਿਸ਼ਚੇ ਕਰ ਲਿਆ, ਜਿਸ ਦੇ ਕਈ ਇੱਕ ਕਾਰਣਾਂ
ਵਿੱਚੋਂ ਇੱਹ ਇਹ ਠੋਸ ਕਾਰਣ ਹੈ ਕਿ ਸੂਰਜ ਪ੍ਰਕਾਸ਼ ਦੇ ਕਰਤਾ ਮਹਾਂ-ਕਵੀ ਭਾਈ ਸੰਤੋਖ
ਸਿੰਘ ਜੀ ਵਰਗੇ ਮਹਾਨ ਵਿਅਕਤੀ ਨੇ ਵੀ ਦੁਸ਼ਟ ਦਮਨ ਦਾ ਪਿਛੋਕੜ (ਅਖੋਤੀ ਦੁਸ਼ਟ ਦਮਨ ਅਤੇ
ਅਖੌਤੀ ਪਿਛੋਕੜ) ਦਰਸਾਉਣ ਹਿੱਤ ਕਵਿਤਾ ਦੇ ਲੋਰ ਅੰਦਰ ਉੱਚੀਆਂ -ਉੱਚੀਆਂ ਲਾ ਕੇ
ਉਪਰੋਕਤ ਹਿਮਾਲਯਾ ਜਿੱਡੇ ਕੋਰੇ ਝੂਠ ਨੂੰ ਸਗੋਂ ਹੋਰ ਵੀ ਚਾਰ ਚੰਨ ਲਾ ਦਿੱਤੇ, ਜਿਸ
ਸਬੰਧੀ ਸੂਰਜ ਪ੍ਰਕਾਸ਼ ਰਾਸ 11 ਅੰਸੂ 50 ਤੋਂ 52 ਤੱਕ ਦਿੱਤੇ ਗਏ ਲੰਬੇ-ਚੌੜੇ
ਵਿਸਥਾਰ ਵਿੱਚੋਂ ਕੇਵਲ ਸੰਖੇਪਕੀ ਚੂਕਾਂ ਹੀ ਹੇਠ ਦਰਸਾਈਆਂ ਜਾਂਦੀਆਂ ਹਨ, ਯਥਾ-
ਸਤਿਜੁਗ
ਵਿੱਚ ਦੇਵਤਿਆਂ ਦੀ ਸਹਾਇਤਾ ਲਈ ਆਦਿ-ਸ਼ਕਤੀ (ਦੁਰਗਾ ਭਵਾਨੀ) 90 ਪਦਮ ਦੈਂਤ ਮਾਰਣ
ਉਪਰੰਤ ਥੱਕ ਕੇ ਹੇਮਕੁੰਟੀ ਪਹਾੜਾਂ ਵਿੱਚ ਲੁਕ ਗਈ, ਯਥਾ-
ਸੰਖਯਾ ਨੌ ਕੇ ਅੰਕ ਪਰ ਖੋੜਸ਼ ਸ਼ੁਨ
ਲਗਾਇ।
90000000000000000
ਇਤੇ ਦੈਂਤ ਦੇਵੀ ਹੱਤੇ ਗਿਨੇਰਿਖਿਨ ਸਮੁਦਾਇ।
(ਸੂਰਜ ਪ੍ਰਕਾਸ਼,ਰਾਸ 11, ਅੰਸੂ 50,ਅੰਕ 13)
ਬੇਲ ਅਤੇ ਸੁਬੇਲ ਨਾਮ ਦੇ ਦੋ ਦੈਯੱਤ ਆਪਣੀ ਸੈਨਾ ਲੈ ਕੇ ਦੁਰਗਾ
ਨੂੰ ਢੂੰਡਣ ਲੱਹੇ… ਹੇਮਕੁੰਟ ਉੱਤੇ ਬੈਠੇ ਇੱਕ ਬ੍ਰਾਹਮਣ ਤਪਸਵੀ ਤੋਂ ਲੁੱਕੀ ਹੋਈ
ਦੇਵੀ ਸਬੰਧੀ ਪੁੱਛ ਕੀਤੀ… ਤਪੱਸਵੀ ਨੇ ਦੈਂਤਾਂ ਨੂੰ ਝਾੜ ਪਾਈ… ਦੈਂਤ ਤਪੱਸਵੀ ਨੂੰ
ਮਾਰਨ ਦੌੜੇ… ਤਪਸੱਵੀ ਨੇ ਆਪਣਾ ਸ਼ੇਰ ਦੀ ਖੱਲ੍ਹ ਵਾਲਾ ਆਸਣ ਝਾੜਿਆ, ਜਿਸ ਵਿੱਚੋਂ
ਇੱਕ ਵੱਡੇ ਅਕਾਰ ਵਾਲਾ ਮਨੁੱਖ ਪੈਦਾ ਹੋ ਕੇ ਉਕਤ ਦੈਂਤਾਂ ਨਾਲ ਕਿਤਨੇ ਵਰ੍ਹੇ ਹੀ
ਜੁੱਧ ਕਰਦਾ ਰਿਹਾ, ਦੈਂਤ ਮਾਰੇ ਗਏ… ਪਹਾੜਾਂ ਵਿੱਚ ਲੁੱਕੀ ਹੋਈ ਆਦਿ ਸ਼ਕਤੀ (ਦੁਰਗਾ)
ਵੀ ਆ ਗਈ। ਉਸ ਸਿੰਘ ਚਰਮਰਾਸੁਤ ਭਾਵ ਸ਼ੇਰ ਦੀ ਚਮੜੀਓਂ ਜੰਮਣ ਵਾਲੇ ਮਨੁੱਖ ਉੱਤੇ
ਪ੍ਰਸੰਨ ਹੋ ਕੇ ਬੋਲੀ ਕਿ ਤੂੰ ਮੇਰੀ ਮਾਤ-ਲੋਕ ਵਿੱਚ ਅਵਾਹਨ ਕਰੀਂ, ਮੈਂ ਪ੍ਰਗਟ ਹੋ
ਕੇ ਤੇਰੀ ਰੱਛਿਆ ਕਰਾਂਗੀ, ਯਥਾ-
ਕੀਨਸ ਬਹੁ ਸਹਾਇਤਾ ਮੇਰੀ, ਹੱਤ ਕੈ ਦੈਤ
ਭੀਮ ਸਮੁਦਾਇ।
ਏਕ ਬੇਰ ਤੁਮ ਮੁਹਿ ਬੁਲਾਵਹੁ, ਤਬ ਆਵੁਹਗੀ ਮੈਂ ਹਰਕਾਇ।
(ਸੂਰਜ ਪ੍ਰਕਾਸ਼, ਰਾਸ 11, ਅੰਸੂ 51,ਅੰਕ 3)
ਫਿਰ ਬੋਲੀ ਕਿ ਅੱਜ ਤੋਂ ਤੇਰਾ ਨਾਮ ਦੁਸ਼ਟ ਦਮਨ ਹੋਇਆ। ਮੁੜ
ਕਹਿਣ ਲੱਗੀ ਕਿ ਤੂੰ ਸ਼ੇਰ ਦੀ ਖੱਲ ਵਿੱਚੋਂ ਜੰਮਿਆਂ ਹੈ,
ਇਸ ਲਈ ਤੇਰੇ ਪੰਥ ਦਾ ਨਾਂ ਵੀ ਖਾਲਸਾ ਹੋਵੇਗਾ।
ਸਦਕੇ ਜਾਈਏ, ਇਸ ਨਵੀਂ ਵਿਆਕਰਣ ਸੂਝ ਉੱਤੋਂ ਜੋ ‘ਖੱਲ’
(ਚਮੜੀ) ਅਤੇ ‘ਖਾਲਸਾ’ ਸ਼ਬਦ ਨੂੰ ਇੱਕੋ ਰੂਪ ਵਿੱਚ ਹੀ ਲਿਖ ਰਹੀ ਹੈ। ਜਿਵੇਂ
ਵੱਛੇ ਨੂੰ ਗਊ ਚੱਟਦੀ ਹੈ, ਤਿਵੇਂ ਦੁਸ਼ਟ ਦਮਨ ਨੂੰ ਦੁਰਗਾ ਦੇਵੀ ਚੱਟਣ ਲੱਗ ਪਈ।…
ਅੰਤ ਦੁਸ਼ਟ ਦਮਨ ਨੂੰ ਤਪੱਸਿਆ ਕਰਨ ਅਤੇ ਚਿਰੰਜੀਵਤਾ ਦਾ ਵਰ ਦੇ
ਕੇ ਦੁਰਗਾ ਅਲੋਪ ਹੋ ਗਈ। (ਸੂਰਜ ਪ੍ਰਕਾਸ਼, ਰਾਸ,ਅੰਸੂ 51,ਅੰਕ 9)
ਹੁਣ ਗੁਰੂ ਜੀ ਨੂੰ ਮਹਾਂਕਾਲ ਅਤੇ ਕਾਲਿਕਾ ਦਾ ਅਰਾਧਕ ਮੰਨਣ
ਵਾਲੇ ਹੇਮਕੁੰਟੀ ਸ਼ਰਧਾਲੂ ਵੀਰ ਬਿਰਥਾ ਹੱਠ ਛੱਡ ਕੇ, ਨਿਰਪੱਖ ਭਾਵਣਾ ਨਾਲ ਉਪਰੋਕਤ
ਹਵਾਲਿਆਂ ਨੂੰ ਵੀਚਾਰ ਕੇ ਪਹਿਲਾਂ ਇਹ ਦੱਸਣ ਕਿ ਦੁਰਗਾ ਨੇ 90 ਪਦਮ ਦੈਂਤ ਆਤਮਿਕ
ਸ਼ਕਤੀ ਨਾਲ ਮਾਰੇ ਜਾਂ ਸਰੀਰਕ ਬਲ ਨਾਲ ?
ਜੇ ਆਤਮਕ ਸ਼ਕਤੀ ਨਾਲ ਮੰਨੀਏ ਤਾਂ ਦੁਰਗਾ ਦਾ ਥੱਕ ਕੇ (ਜਾਨ
ਬਚਾਉਣ ਹਿੱਤ) ਪਹਾੜਾਂ ਵਿੱਚ ਲੁਕਣਾ ਕੋਰੇ ਦਾ ਕੋਰਾ ਝੂਠ ਸਿੱਧ ਹੋਵੇਗਾ ਅਤੇ ਸ਼ਰੀਰਕ
ਬਲ ਨਾਲ 90 ਪਦਮ ਦੈਂਤਾਂ ਦਾ ਮਾਰਣਾ ਤਾਂ ਹੇਮਕੁੰਟ ਦੇ ਪ੍ਰਬੰਧਕ ਯਾਤਰੂਆਂ ਸਮੇਤ ਆਪ
ਵੀ ਨਹੀਂ ਮੰਨਣ ਲੱਗੇ, ਜਿਸ ਤੋਂ ਸਪਸ਼ਟ ਹੋਇਆ ਕਿ ‘ਮਹਾਂਕਾਲ ਕਾਲਿਕਾ ਅਰਾਧੀ’ ਆਦਿਕ
ਰਚਨਾ ਕੇਵਲ ਮਹਾਂਕਾਲ (ਸਾਕਤ ਮਤੀਆਂ ਦਾ ਮੰਨਿਆਂ ਇੱਕ ਇਸ਼ਟ ਦੇਵਤਾ) ਦੇ ਅਰਾਧਕ ਸਾਕਤ
ਮਤੀਏ ਇੱਕ ਕਵੀ ਦੀ ਗੁਰਸਿੱਖਾਂ ਨੂੰ ਧੋਖਾ ਦੁਣ ਹਿੱਤ ਨਿਰੀ-ਪੁਰੀ ਕਪੋਲ ਕਲਪਨਾ ਹੈ,
ਜੋ ਸੁੱਤੇ ਹੀ ਇਹ ਨਿਸਚਾ ਕਰਾਉਂਦੀ ਹੈ ਕਿ ਨਾ ਕੋਈ ਦੇਵੀ 90 ਪਦਮ ਦੈਂਤ ਮਾਰ ਕੇ
ਪਹਾੜਾਂ ਵਿੱਚ ਲੁੱਕੀ ਤੇ ਨਾ ਹੀ ਹੇਮਕੁੰਟ ਉੱਤੇ ਕਿਤੇ ਦੁਸ਼ਟ ਦਮਨ ਨੇ ਸ਼ੇਰ ਦੀ ਚਮੜੀ
ਵਿੱਚੋਂ ਜਨਮ ਲੈ ਕੇ ਤਪੱਸਿਆ ਸਾਧੀ।