Share on Facebook

Main News Page

ਦੇਹ ਸ਼ਿਵਾ ਬਰ ਮੋਹਿ ਇਹੈ - 4
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 10

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਚੰਡੀ ਚਰਿਤ੍ਰਾਂ ਦਾ ਮੂਲ

ਵੇਦ ਵਿਆਸ ਜੀ ਦੇ ਰਚੇ ਅਠਾਹਰ ਪੁਰਾਣਾਂ ਵਿੱਚੋਂ ਇੱਕ ਮਾਰਕੰਡੇਯ ਪੁਰਾਣ ਵੀ ਹੈ। ਮਾਰਕੰਡੇਯ ਦੀਰਘ ਆਯੂ ਵਾਲੇ ਛੇ ਚਿਰੰਜੀਵੀ ਰਿਸ਼ੀਆਂ ਵਿੱਚੋਂ ਇੱਕ ਰਿਸ਼ੀ ਹੋਇਆ ਹੈ। ਜਿਸ ਬਾਬਤ ਗੁਰਬਾਣੀ ਵਿੱਚੋਂ ਵੀ ਅਨੁਵਾਦਕ ਪ੍ਰਮਾਣ ਮਿਲਦਾ ਹੈ ਕਿ:

“ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ॥”

ਅਤੇ ਇਸ ਨੂੰ ਬ੍ਰਹਮੇ ਦਾ ਪੁੱਤਰ ਵੀ ਕਿਹਾ ਜਾਂਦਾ ਹੈ।

ਵਾਸਤਵ ਵਿੱਚ ਮਾਰਕੰਡੇ ਮ੍ਰਿਕੁੰਡ ਰਿਸ਼ੀ ਦਾ ਪੁੱਤਰ ਸੀ। ਮ੍ਰਿਕੁੰਡ ਰਿਸ਼ੀ ਨੂੰ ਗਿਆਨ ਹੋਇਆ ਕਿ ਮੇਰੇ ਪੁੱਤਰ ਦੀ ਆਯੂ ਬਹੁਤ ਥੋੜੀ ਹੈ, ਜਿਸ ਕਾਰਨ ਮ੍ਰਿਕੁੰਡ ਚਿੰਤਾਤੁਰ ਰਹਿੰਦਾ ਸੀ। ਇੱਕ ਵਾਰੀ ਕੁਝ ਰਿਸ਼ੀ ਇਸ ਦੇ ਘਰ ਆਏ, ਮਾਰਕੰਡੇ ਨੇ ਬਹੁਤ ਸੇਵਾ ਕੀਤੀ, ਰਿਸ਼ੀਆਂ ਨੇ ਕਿਹਾ, “ਬੱਚਾ ਚਿਰੰਜੀਵ ਰਹੋ” ਤਦੋਂ ਮ੍ਰਿਕੁੰਡ ਨੇ ਬੇਨਤੀ ਕੀਤੀ ਕਿ ਇਸ ਦੀ ਆਯੂ ਬਹੁਤ ਥੋੜੀ ਹੈ, ਤਾਂ ਰਿਸ਼ੀ ਇਸ ਨੂੰ ਬ੍ਰਹਮੇ ਕੋਲ ਲੈ ਗਏ ਤੇ ਬੇਨਤੀ ਕਰਕੇ ਬ੍ਰਹਮੇ ਕੋਲੋਂ ਚਿਰੰਜੀਵੀ ਹੋਣ ਦਾ ਵਰ ਦਿਵਾਇਆ, ਜਿਸ ਕਰਕੇ ਬ੍ਰਹਮੇ ਦਾ ਪੁੱਤਰ ਵੀ ਕਿਹਾ ਜਾਂਦਾ ਹੈ।

ਮਾਰਕੰਡੇ ਪੁਰਾਣ ਦੇ ਸਾਰੇ ਇੱਕ ਹਜ਼ਾਰ ਸਲੋਕ ਹਨ, ਜਿਨ੍ਹਾਂ ਵਿੱਚੋਂ 82 ਵੇਂ ਅਧਿਆਏ ਤੋਂ ਲੈ ਕੇ 94 ਵੇਂ ਅਧਿਆਏ ਭਾਵ 13 ਅਧਿਆਵਾਂ ਦੇ 700 ਸਲੋਕ ਹਨ, ਜਿਨ੍ਹਾਂ ਵਿੱਚ ਸਿਵਾ (ਦੁਰਗਾ) ਵਲੋਂ ਮੱਧ, ਕੈਟੱਭ, ਮਹਿਖਾਸੁਰ, ਰਕਤ ਬੀਜ਼ ਅਤੇ ਸੂੰਭ ਆਦਿਕ ਦੈਂਤਾਂ ਨਾਲ ਕੀਤੇ ਜੰਗਾਂ-ਜੁੱਧਾਂ ਦਾ ਵਰਨਣ ਹੈ। ਇਨ੍ਹਾਂ ਸਲੋਕਾਂ ਨੂੰ ‘ਸਪਤ ਸਈ’ ਅਤੇ ‘ਸਪਤ ਸਤੀ’ ਅਥਵਾ ‘ਸਤਸਯ’ ਜਾਂ ਦੁਰਗਾ ਪਾਠਕ ਆਦਿਕ ਵੀ ਕਿਹਾ ਜਾਂਦਾ ਹੈ।
ਉਪਰੋਕਤ 700 ਸਲੋਕਾਂ ਦਾ ਕੁਝ ਟੀਕਾ ਸਯਾਮ ਆਦਿਕ ਕਵੀਆਂ ਨੇ ਬ੍ਰਿਜ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ ਤਿੰਨ ਰਚਨਾਵਾਂ ਅੰਦਰ ਕੀਤਾ ਹੈ।

ਯਥਾ-1-ਚੰਡੀ ਚਰਿਤ੍ਰ ਉਕਤ ਬਿਲਾਸ (ਬ੍ਰਿਜ ਭਾਸ਼ਾ)
2- ਚੰਡੀ ਚਰਿਤ੍ਰ (ਬ੍ਰਿਜ ਭਾਸ਼ਾ)
3- ਚੰਡੀ-(ਭਗੋਤੀ ਦੀ ਵਾਰ) ਪੰਜਾਬੀ
ਚੰਡੀ ਚਰਿਤ੍ਰ ਉਕਤ ਬਿਲਾਸ ਦੇ 7 ਅਧਿਆਏ ਹਨ ਅਤੇ ਉਨ੍ਹਾਂ ਅਧਿਆਵਾਂ ਦੀਆਂ ਅੰਤਕਾਵਾਂ ਵਿੱਚ ਨਾਲੋ ਨਾਲ ਮਾਰਕੰਡੇਯ ਪੁਰਾਣ ਦੀ ਸੂਚਣਾ ਵੀ ਕਰਮਵਾਰ ਸੰਪੂਰਨ ਤੌਰ ਤੇ ਕਰਾਈ ਗਈ ਹੈ।ਯਥਾ:-
1- ਇਤਿ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰ ਉਕਤਿ ਬਿਲਾਸ ਮੱਧ ਕੋਟੱਭ ਬਧਹਿ ਪ੍ਰਥਮ ਅਧਿਆਇ।
2- ਇਤਿ ਸ੍ਰੀ ਮਾਰਕੰਡੇ ਪੁਰਾਣੇ…..ਮਹਿਖਾਸੁਰ ਬਧਹਿ ਨਾਮ ਦੁਤੀਆ ਧਿਆਇ।
3- ਇਤਿ ਸ੍ਰੀ ਮਾਰਕੰਡੇ ਪੁਰਾਨੇ ‘ਧੂਮਰ ਨੈਨ ‘ ਬਧਹਿ ਤ੍ਰਿਤੀਆ ਧਿਆਇ।
4- ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡ-ਮੁੰਡ ਬਧਹਿ ਚਤ੍ਰਥ ਧਿਆਇ
5- ਇਤਿ ਸ੍ਰੀ ਮਾਕਕੰਡੇ ਪੁਰਾਨੇ ਰਕਤ ਬੀਜ ਬਧਹਿ ਪੰਚਮੋ ਧਿਆਇ।
6- ਇਤਿ ਸ੍ਰੀ ਮਾਰਕੰਡੇ ਪੁਰਾਨੇ ਨਿਸੁੰਭ ਬਧਹਿ ਖਸਟਮੋ ਧਿਆਇ।
7- ਇਤਿ ਸ੍ਰੀ ਮਾਰਕੰਡੇ ਪੁਰਾਨੇ ਸੁੰਭ ਬਧਹਿ ਸਪਤਮੋ ਧਿਆਇ ਸੰਪੂਰਨ।

ਚੰਡੀ ਚਰਿਤ੍ਰ (ਦੂਜੇ) ਅਤੇ ਚੰਡੀ ਦੀ ਵਾਰ ਵਿੱਚ ਵੀ ਉਪਰੋਕਤ ਚੰਡੀ ਚਰਿਤ੍ਰ ਉਕਤਿ ਬਿਲਾਸ ਵਾਲਿਆਂ ਜੁੱਧਾਂ-ਜੰਗਾਂ ਨੂੰ ਅਡੋ-ਅੱਡ ਕਵੀਆਂ ਨੇ ਦਰਸਾਇਆ ਹੈ।

ਉਪਰੋਕਤ ਪ੍ਰਮਾਣ ਇਤਨੇ ਸਬਲ ਅਕੱਟਵੇਂ ਬਲਕਿ ਪ੍ਰਤੱਖ ਰੂਪੀ ਪ੍ਰਮਾਣ ਹਨ,ਜਿਨ੍ਹਾਂ ਦੀ ਹੋਂਦ ਵਿੱਚ ਕਿਸੇ ਵੀ ਵਿਆਕਰਣ ਦੀ ਸੂਤ੍ਰ-ਸੰਧੀ ਅਥਵਾ ਉਕਤੀ-ਯੁਕਤੀ ਜਾਂ ਲੱਛਣ-ਬਿਰਤੀ ਦੁਆਰਾ ਸ਼ਿਵਾ ਦਾ ਅਰਥ ਚੰਡਕਾ, ਸੀਤਲਾ, ਦੁਰਗਾ ਆਦਿਕ ਦੇਵੀ ਤੋਂ ਬਿਨਾ, ਅਕਾਲ ਪੁਰਖ ਜਾਂ ਹੋਰ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ ਉਤਲੇ ਸਾਰੇ ਦੇ ਸਾਰੇ ਪ੍ਰਮਾਣ ਦਸਵੇਂ ਗਰੰਥ ਵਿਚਲੇ ਨਿਰੋਲ ਚੰਡੀ ਚਰਿਤ੍ਰਾਂ ਨਾਲ ਸਬੰਧਤ ਅਤੇ ਪ੍ਰਸੰਗਕ ਹਨ। ਯਥਾ-

ਸਵੈਯਾ
ਭਾਜ ਗਇਓ ਮਘਵਾ ਜਿਨ ਕੇ ਡਰ ਬ੍ਰਹਮ ਤੇ ਆਦਿ ਸਭੈ ਭੈ ਭੀਤੇ। ਤੇਈ ਵੈ ਦੈਂਤ ਪਰਾਇ ਗਏ ,ਰਨ ਹਾਰ ਨਿਹਾਰ ਭਏ ਬਲੁ ਰੀਤੇ।
ਜੰਬਕ, ਗ੍ਰਿਝ ਨਿਰਾਸ ਭਏ ਬਨਬਾਸ ਗਏ ਜੁਗ ਜਾਮਨ ਬੀਤੇ। ਸਤ ਸਹਾਇ ਸਦਾ ਜਗ ਮਾਇ,ਤੈਸੁੰਭ ਨਿਸੁੰਭ ਬਡੇ ਅਰਿ ਜੀਤੇ।

(ਚੰਡੀ ਚਰਿਤ੍ਰ ਉਕਤ ਬਿਲਾਸ ਅੰਕ 225)

ਦੇਵ ਸਭੈ ਮਿਲਿ ਕੈ ਇੱਕ ਠਉਰ, ਸੋ ਅਛੱਤ ਕੁੰਕਮ ਚੰਦਨ ਲੀਨੇ। ਤੱਛਨ ਲੱਛਨ ਦੇ ਕੇ ਪ੍ਰਦੱਛਨ, ਟੀਕਾ ਸੁ ਚੰਡ ਕੇ ਭਾਲ ਮੈ ਦੀਨੇ।
ਤਾ ਛਬਿ ਕੋ ਉਪਜਯੋ ਤਹ ਭਾਵ, ਇਹੈ ਕਵਿ ਨੇ ਮਨ ਮੈ ਲਖਿ ਲੀਨੋ। ਮਾਨਹੁ ਚੰਦ ਕੇ ਮੰਡਲ ਮੈਂ ਸੁਭ ਮੰਗਲ ਆਨ ਪ੍ਰਵੇਸਹਿ ਕੀਨੋ।

(ਚੰਡੀ ਚਰਿਤ੍ਰ ਉਕਤਿ ਬਿਲਾਸ ਅੰਕ 226)

ਕਬਿਤ
ਮਿਲਿ ਕੈ ਸੂ ਦੇਵਨ ਬਡਾਈ ਕਰੀ ਕਾਲਕਾ ਕੀ, ਏਹੋ ਜਗ ਮਾਤ ਤੈ ਤੋ ਕਟਿਉ ਬਡੇ ਤਾਪ ਹੈ। ਦੈਤਨ ਕੋ ਮਾਰ ਰਾਜ ਦੀਨੋ ਤੈ ਸੁਰੇਸ਼ ਹੂੰ ਕੋ, ਬਡੋ ਜਸ ਲੀਨੋ ਜਗ ਤੇਰੋ ਈ ਪ੍ਰਤਾਪ ਹੈ।
ਦੇਤ ਹੈ ਅਸੀਸ ਦਿਜਰਾਖ ਰਿਖ ਬਾਰਿ ਬਾਰਿ, ਤਹਾਂ ਹੀ ਪੜਿਉ ਹੈ ਬ੍ਰਹਮ ਕਉਚ ਹੂੰ ਕੋ ਜਾਪ ਹੈ। ਐਸੇ ਜਸੁ ਪੂਰ ਰਹਿਉ ਚੰਡਕਾ ਕੋ ਤੀਨ ਲੋਕ, ਜੈਸੇ ਧਾਰ ਸਾਗਰ ਮੈ ਗੰਗਾ ਜੀ ਕੋ ਆਪ ਹੈਂ।

(ਚੰਡੀ ਚਰਿਤ੍ਰ ਉਕਤਿ ਬਿਲਾਸ ਅੰਕ 227)

ਸਵੈਯਾ
ਦੇਹਿ ਅਸੀਸ ਸਭੈ ਸੁਰ ਨਾਰਿ, ਸੁ ਧਾਰਿ ਕੈ ਆਰਤੀ ਦੀਪ ਲਗਾਇਉ। ਫੂਲ, ਸੁਗੰਧ ਸੁ ਅਛਤ ਦੱਛਨ ਜੱਛਨ,ਜੀਤ ਕੋ ਗੀਤ ਸੁ ਗਾਇਉ।
ਧੁਪ ਜਗਾਇ ਕੈ, ਸੰਖ ਬਜਾਇ ਕੈ, ਸੀਸ ਨਿਵਾਇ ਕੈ ਬੈਨ ਸੁਨਾਇਉ। ਹੈ ‘ਜਗ ਮਾਇ ਸਦਾ ਸੁਖਦਾਇ, ਤੈ ਸੁੰਭ ਕੋ ਘਾਇ ਬਡੋ ਜਸ ਪਾਇਉ।

(ਚੰਡੀ ਚਰਿਤ੍ਰ ਉਕਤਿ ਬਿਲਾਸ ਅੰਕ 228)

ਸਕ੍ਰਹਿ ਸਾਜਿ ਸਮਾਜਿ ਦੈ ਚੰਡ, ਸੁਮੋਦ ਮਹਾਂ ਮਨ ਮਾਹਿ ਭਈ ਹੈ। ਸੂਰ, ਸਸੀ, ਨਭ ਥਾਪ ਕੈ ਤੇਜੁ ਦੈ, ਆਪ ਤਹਾਂ ਤੇ ਸੁ ਲੋਪ ਭਈ ਹੈ।
ਬੀਚ ਅਕਾਸ਼ ਪ੍ਰਕਾਸ਼ ਬਢਿਓ, ਤਹ ਕੀ ਉਪਮਾ ਮਨ ਤੇ ਨ ਗਈ ਹੈ। ਧੂਰ ਕੇ ਪੂਰ ਮਲੀਨ ਹੁਤੋ ਰਵਿ, ਮਾਨਹੁ ਚੰਡਕਾ ਉਪ ਦਈ ਹੈ।

(ਚੰਡੀ ਚਰਿਤ੍ਰ ਉਕਤਿ ਬਿਲਾਸ ਅੰਕ 229)

ਕਬਿਤ
ਪਥਮ ਮਧਕੋਟ ਮਦ ਮਥਨ ਮਹਿਖਾਸੁਰੈ, ਮਾਨ ਮਰਦਨ ਕਰਨ ਤਰਕ ਬਰ ਬੰਡੱਕਾ।
ਧੂਮ੍ਰ ਦ੍ਰਿਘ ਧਰਨ ਧਰ ਧੂਰ ਧਾਨੀ ਕਰਨ, ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡਕਾ।
ਰਕਤ ਬੀਰਜ ਹਰਨ, ਰਕਤ ਭੱਛਨ ਕਰਨ, ਦਰਨ ਅਰੁ ਸੁੰਭ ਰਨ ਰਾਰ ਰਿਸ ਮੰਡੱਕਾ।
ਸੁੰਭ ਬਲ ਧਾਰ ਸੰਘਾਰ ਕਰਵਾਰ ਕਰਿ, ਸਕਲ ਖਲੁ ਅਸੁਰ ਦਲੁ ਜੈਤ, ਜੈ ਚੰਡਕਾ।

(ਚੰਡੀ ਚਰਿਤ੍ਰ ਉਕਤਿ ਬਿਲਾਸ-ਅੰਕ 230)

ਸਵੈਯਾ
ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੁੰ ਨ ਟਰੋਂ। ਨ ਡਰੋਂ ਅਰਿ ਸੋ ਜਬ ਜਾਇ ਲਰੋਂ,ਨਿਸਚੇ ਕਰ ਆਪਨੀ ਜੀਤ ਕਰੋਂ।
ਅਰੁ ਸਿਖ ਹੋ ਆਪਨੇ ਹੀ ਮਨ ਕੋ,ਇਹ ਲਾਲਚ ਹਉ ਗੁਨ ਤਉ ਉਚਰੋਂ। ਜਬ ਆਵ ਕੀ ਅਉਧ ਨਿਦਾਨ ਬਨੈ,ਅਤਿ ਹੀ ਰਨ ਮੈ ਤਬ ਜੂਝ ਮਰੋਂ।

(ਚੰਡੀ ਚਰਿਤ੍ਰ ਉਕਤਿ ਬਿਲਾਸ ਅੰਕ 232)

ਦੋਹਰਾ
ਗ੍ਰੰਥ ਸਤਿ ਸਇਆ ਕੋ ਕਰਿਉ ਜਾ ਸਮ ਅਵੁਰ ਨ ਕੋਇ। ਜਿਹ ਨਮਿਤ ਕਵਿ ਨੇ ਕਹਿਉ,ਸੁ ਦੇਹ ਚੰਡਲਾ ਸੋਇ।
(ਚੰਡੀ ਚਰਿਤ੍ਰ ਉਕਤਿ ਬਿਲਾਸ, ਅੰਕ 233)

ਮੁੱਕਦੀ ਗੱਲ ਇਹ, ਕਿ ਦੇਹ ‘ਸਿਵਾ’ ਵਾਲੇ ਸਵਯੈ ਵਿੱਚ ਸ਼ਿਵਾ ਦਾ ਅਰਥ ਦੁਰਗਾ ਭਵਾਨੀ ਹੈ, ਤੇ ਇਹ ਵਰ ਮੰਗਣ ਵਾਲਾ ਸਾਕਤ ਮਤੀਆ (ਸ਼ਿਵਾ ਉਪਾਸ਼ਕ) ‘ਸਯਾਮ’ ਕਵੀ ਹੈ, ਜਿਸ ਨੇ ਕਿ ਕ੍ਰਿਸ਼ਨ ਅਵਤਾਰ ਦੇ 2489 ਵੇਂ ਅੰਕ ਵਿੱਚ ਵੀ ਖੁੱਲ੍ਹ-ਡੁੱਲ੍ਹੇ ਸ਼ਬਦਾਂ ਵਿੱਚ ਇਸੇ ਭਾਵ ਨੂੰ ਪ੍ਰਗਟ ਕੀਤਾ ਹੈ, ਯਥਾ-

ਛਤ੍ਰੀ ਕੋ ਪੂਤ ਹੋ ਬਾਮਨ ਕੋ ਨਾਹਿ, ਕੈ ਤਪੁ ਆਵਤ ਹੈ ਜੁ ਕਰੋਂ। ਅਰ ਅਉਰ ਜੰਜਾਰ ਜਿਤੋ ਗ੍ਰਹ ਕੋ, ਤੋਹਿ ਤਿਆਗ ਕਹਾਂ ਚਿਤ ਮੈਂ ਧਰੋਂ।
ਅਬ ਰੀਝ ਕੈ ਦੇਹੁ ਵਹੈ ਕਉ, ਜੋਊ ਹਉ ਬਿਨਤੀ ਕਰ ਜੋਰ ਕਰੋਂ। ਜਬ ਆਉ ਕੀ ਅਉਧ ਨਿਦਾਨ ਬਨੈ, ਅਤਿ ਹੀ ਰਨ ਮੈ ਤਬ ਜੂਝ ਮਰੋਂ।

(ਕ੍ਰਿਸ਼ਨਾ ਅਵਤਾਰ ਅੰਕ 2489)

ਚੱਲਦਾ…


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top