Share on Facebook

Main News Page

ਦੇਹ ਸ਼ਿਵਾ ਬਰ ਮੋਹਿ ਇਹੈ - 3
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 10

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਰਕਤ ਬੀਜ ਦਲ ਸਾਜ ਕੈ ਉਤਰੇ ਤਟਗਿਰ ਰਾਜ।
ਸ੍ਰਵਣ ਕੁਲਾਹਲ ਸੁਨਿ ਸਿਵਾ ਕਰਿਉ ਜੁੱਧ ਕੋ ਸਾਜ।

(ਚੰਡੀ ਚਰਿਤ੍ਰ, ਬਿਲਾਸ. ਅੰਕ 128)

ਭਾਵ: ਰਕਤਬੀਜ਼ ਦੈਂਤ ਫੌਜ਼ ਲੈ ਕੇ ਕੈਲਾਸ਼ ਪਰਬਤ ਉੱਤੇ ਆਇਆ ਤਾਂ ਸ਼ੋਰ ਸ਼ਰਾਬਾ ਸੁਣ ਕੇ ਸ਼ਿਵਾ (ਦੁਰਗਾ) ਨੇ ਜੁੱਧ ਲਈ ਤਿਆਰੀ ਕਰ ਲਈ।

ਹੋਰ

ਪਰੀ, ਪਦਮਨੀ, ਪਾਰਬਤੀ, ਪਰਮ ਰੂਪਾ। ਸ਼ਿਵਾ ਬਾਸਵੀ, ਬ੍ਰਾਹਮੀ, ਰਿੱਧ ਕੂਪਾ। (ਚੰਡੀ,ਚਰਿਤ੍ਰ ਬਿਲਾਸ,ਅੰਕ 228)
ਹੋਰ

ਨਮੋ ਹਿੰਗੁਲਾ, ਪਿੰਗੁਲਾ, ਤੋਤਲਾਯੰ।
ਨਮੋ ਕਰਤਿ ਕਯਾਨੀ ਸ਼ਿਵਾ ਸੀਤਲਾਯੰ।

(ਚੰਡੀ ਚਰਿਤ੍ਰ, ਅੰਕ 229)

ਉੁਪਰੋਕਤ ਸਾਰੇ ਨਾਮ ਸ਼ਿਵਾ (ਦੁਰਗਾ) ਦੇਵੀ ਦੇ ਵੱਖ-ਵੱਖ ਰੂਪਾਂ ਵਿੱਚ ਕਵੀ ਵਲੋਂ ਉਚਾਰੇ ਹੋਏ ਹਨ।

ਹੋਰ

ਅਗਨਤ ਮਾਰੇ ਗਨੇ ਕੋ, ਭਜੈ ਜੁ ਸੁ ਸੁਰ ਕਰਿ ਤ੍ਰਾਸ।
ਧਾਰਿ ਧਿਆਨ ਮਨ ਸ਼ਿਵਾ ਕੋ, ਤੱਕੀ ਪੂਰੀ ਕੈਲਾਸ਼।

(ਚੰਡੀ ਚਰਿਤ੍ਰ ਉਕਤ ਬਿਲਾਸ, ਅੰਕ 19)

ਭਾਵ: ਜਦੋਂ ਦੈਂਤਾਂ ਨੇ ਅਨੇਕ ਦੇਵਤੇ ਮਾਰ ਦਿੱਤੇ ਤਾਂ ਬਾਕੀ ਡਰਦੇ ਮਾਰੇ ਸ਼ਿਵਾ (ਦੁਰਗਾ) ਦੀ ਓਟ ਤੱਕ ਕੇ ਕੈਲਾਸ਼ ਪਰਬਤ ਤੇ ਆ ਗਏ।

ਹੋਰ

ਦੇਵਨ ਕੋ ਧਨ ਧਾਮ ਸਭ ਦੈਤਨ ਲੀਓ ਛਿਨਾਇ।
ਦਏ ਕਾਢ ਸੁਰਧਾਮ ਤੇ, ਬਸੇ ਸਿਵਪੁਰੀ ਜਾਇ।

(ਚੰਡੀ ਚਰਿਤ੍ਰ ਉ.ਬਿ. ਅੰਕ 20)

ਭਾਵ: ਦੇਵਤਿਆਂ ਦਾ ਧਨ ਧਾਮ ਦੈਂਤਾਂ ਨੇ (ਖੋਹ) ਖੱਸ ਲਿਆ ਤਾਂ ਦੇਵਤੇ ਸਿਵਾ ਦਾ ਆਸਰਾ ਤੱਕ ਕੇ ਸਿਵ ਪੁਰੀ (ਕੈਲਾਸ਼ ਉੱਤੇ ਆ ਕੇ ਰਹਿਣ ਲੱਗੇ)।

ਨੋਟ:- ਸ਼ਿਵਾ ਦਾ ਅਰਥ ਅਕਾਲ ਪੁਰਖ ਦੱਸਣ ਵਾਲੇ ਵੀਰਾਂ ਤੋਂ ਪੁੱਛਿਆ ਜਾਵੇ ਕਿ ਅਕਾਲ ਪੁਰਖ ਕੈਲਾਸ਼ ਪਰਬਤ ਉੱਤੇ ਰਹਿੰਦਾ ਹੈ ਜਾਂ ਸ਼ਿਵਾ (ਪਾਰਬਤੀ ਦੁਰਗਾ) ਰਹਿੰਦੀ ਹੈ ਤਾਂ ਕੀ ਉੱਤਰ ਦੇਣਗੇ?

ਹੋਰ

ਦੁਰਗਾ ਤੂੰ, ਛਿਮਾ ਤੂੰ, ਸ਼ਿਵਾ ਰੂਪ ਤੇਰੋ। ਤੂੰ ਧਾਤ੍ਰੀ ਸਵਾਹਾ ਨਮਸਕਾਰ ਮੋਰੋ।

ਕ੍ਰਿਸ਼ਨਾਵਤਾਰ ਛੰਦਾਂ ਵਿੱਚੋਂ ਸ਼ਿਵਾ ਸਬੰਧੀ ਪ੍ਰਮਾਣ।
ਜਯਾ, ਆਜਯਾ, ਹਿੰਜੁਲਾ, ਪਿੰਗੁਲਾ ਹੈ।
ਸ਼ਿਵਾ, ਸੀਤਲਾ, ਮੰਗਲਾ, ਤੋਤਲਾ ਹੈ।

(ਕ੍ਰਿਸ਼ਨਾਵਤਾਰ ਅੰਕ 426)

ਕ੍ਰਿਸ਼ਨ ਜੀ ਨੇ ਜੰਗ ਭੂਮੀ ਵਿੱਚ ਸਕਤ ਸਿੰਘ ਨੂੰ ਮਾਰਨ ਹਿੱਤ ਸ਼ਿਵਾ ਦੀ ਅਰਾਧਨਾ ਕੀਤੀ, ਯਥਾ-

ਬੀਰ ਪਠੇ ਜਦਬੀਰ ਉੱਤੇ ਇਤ ਭੂਮਿ ਪੈ ਬੈਠ ਸ਼ਿਵਾ ਜਪ ਕੀਨੇ।
ਅਉਰ ਦਈ ਸੁੱਧ ਛਾਡ ਸਭੈਤਬ ਤਾਹੀ ਕੇ ਧਯਾਨ ਬਿਖੇ ਮਨ ਦੀਨ।
ਚੰਡ ਤਬੈ ਪਰਤੱਛ ਭਈ ਬਰ ਮਾਂਗਹੁ ਜੁ ਮਨ ਮੈ ਜੋਈ ਚੀਨ।
ਯਾ ਅਰਿ ਆਜ ਰਨੋ ਰਨ ਮੈਂ ਘਨ ਸਯਾਮ ਜੁ ਮਾਂਗ ਇਹੈ ਬਰ ਲੀਨ।

(ਕ੍ਰਿਸ਼ਨ ਅਵਤਾਰ ਛੰ.ਅੰਕ 1332)

ਜਬੈ ਚੰਡ ਕੋ ਹਰਿ ਬਰੁ ਪਾਯੋ। ਸਕਤਿ ਸਿੰਘ ਕੋ ਮਾਰਿ ਗਿਰਾਯੋ।
(ਕ੍ਰਿਸ਼ਨ ਅਵਤਾਰ ਛੰ.ਅੰਕ 1337)

ਜਦੋਂ ਰਾਜੇ ਭੀਖਮ ਦੀ ਪੁੱਤਰੀ ਰੁਕਮਣੀ ਨੂੰ ਵਿਆਹੁਣ ਹਿੱਤ ਚੰਦੇਰੀ ਦਾ ਰਾਜਾ ਸਿਸਪਾਲ ਬਾਰਾਤ ਲੈ ਕੇ ਕੁੰਦਨ ਪੁਰ ਵਿੱਚ ਅਇਆ, ਪਰ ਰੁਕਮਣੀ ਸਿਸਪਾਲ ਦੀ ਥਾਵੇਂ ਕ੍ਰਿਸ਼ਨ ਜੀ ਨਾਲ ਜਾਣਾ ਚਾਹੁੰਦੀ ਸੀ,ਜਿਸ ਲਈ ਸ਼ਿਵਾ ਦੇ ਮੰਦਰ ਵਿੱਚ ਵਰ ਪ੍ਰਾਪਤੀ ਹਿੱਤ ਰੁਕਮਣੀ ਨੇ ਹੇਠ ਲਿਖੀ ਬੇਨਤੀ ਕੀਤੀ, ਯਥਾ

ਜਬ ਰੁਕਮਣ ਤਿਹ ਮੰਦਰ ਗਈ। ਦੁੱਖ ਸੰਗ ਬਿਹਬਲ ਅਤਿ ਹੀ ਭਈ।
ਤਿਹ ਇਵ ਰੋਏ ਸਿਵਾ ਸੰਗ ਰਵਿਉ। ਤੁਹਿ ਤੇ ਮੋਹਿ ਇਹੀ ਬਰੁ ਸਰਿਉ।

(ਕ੍ਰਿਸ਼ਨ ਅਵਤਾਰ ਛੰ. ਅੰਕ 1988)

ਸਵੈਯਾ
ਦੁਰ ਦਈ ਸਖੀਆਂ ਕਰਕੇ ,ਕਰ ਲੀਨ ਛੁਰੀ ਕਹਿਓ ਘਾਤ ਕਰੈਂ ਹਊਂ।
ਮੈਂ ਬਹੁ ਸੇਵ ਸਿਵਾ ਕੀ ਕਰੀ ਤਿਹੀ ਤੇ ਸਭ ਹੋਂ ਸ਼ੂ ਇਹੈ ਫਲ ਪੈਹਉਂ।
ਪ੍ਰਾਨਨ ਧਾਮ ਪਠੋਂ ਜਮ ਕੇ ਇਹ ਦੇਹੁਰੈ ਉੱਪਰ ਪਾਪ ਚੜੈ ਹਉਂ।
ਕੈ ਇਹ ਕੋ ਰਿਝਵਾਇ ਠਬੈ ਹਰਿ ਕੋ ਇਹ ਤੇ ਬਰੁ ਪੈਹਉ।

( ਕ੍ਰਿਸ਼ਨ ਅਵਤਾਰ ਛੰ. ਅੰਕ 1989)

ਦੇਵੀ ਜੂ-ਬਾਚ
ਦੇਖ ਦਸ਼ਾ ਤਿਹ ਕੀ ਜਗਮਾਤ,ਪ੍ਰਤੱਛ ਹੈਵ ਤਾਹਿ ਕਹਿਓ ਹਸ ਐਸੇ।
ਸਯਾਮ ਕੀ ਬਾਮ ਤੈ ਆਪਣੈ ਚਿੱਤ ਕਰੋ ਦੁਚਿਤਾ ਫੁਨ ਰੰਚ ਨ ਕੇਸੇ।

(ਕ੍ਰਿ.ਅ.ਅੰਕ 1990)

ਦੋਹਰਾ
ਯੋ ਬਰੁ ਲੈ ਕੇ ਸ਼ਿਵਾ ਤੇ ਪ੍ਰਸੰਨ ਚਲੀ ਹੁਇ ਚਿੱਤ।
ਸਯੰਦਨ ਪੈ ਚੜ ਮਨ ਬਿਖੈ ਚਹਿ ਸ੍ਰੀ ਜਦੁ ਪਤਿ ਮਿੱਤ।

(ਕ੍ਰਿ.ਅ. ਛੰ. ਅੰਕ 1991)

ਹੋਰ

ਐਸੇ ਸਮੋਧ ਕੈ ਪੁਤ੍ਰ-ਬਧੂ ਕੋ, ਭਵਾਨੀ ਕੋ ਪੈ ਤਿਨ ਜਾਇ ਮਨਾਯੋ।
ਠਾਈਸ ਦਿਵਸ ਲਉ ਸੇਵ ਕਰੀ ਤਿਹ ਕੀ ਤਿਕੋ ਅਤਿ ਹੀ ਰਿਝ ਵਾਯੋ।
ਰੀਝ ਸ਼ਿਵਾ ਤਿਨ ਪੈ ਤਬ ਹੀ ਕਬਿ ਸਯਾਮ ਇਹੀ ਬਰੁ ਲੀਨੇ ਤ੍ਰੀਆ ਮਨ ਆਯੋ।
ਆਇ ਹੈ ਸਿਯਾਮ ਨ ਸੋਕ ਕਰੋਨ ਤਬ ਲਉ ਹਰਿ ਲੀਨੇ ਤ੍ਰੀਆ ਮਨ ਆਯੋ।

(ਕ੍ਰਿ.ਅ.ਛੰ. ਅੰਕ 2060)

ਪੁਨਾ
ਕਾਨੁ ਕੋ ਹੇਰਿ ਤ੍ਰੀਆ ਮਨਿ ਕੇ ਜੁਤ ਸੋਕ ਕੀ ਬਾਤ ਸਭੈ ਬਿਸਰਾਈ।
ਡਾਰ ਕਮੰਡਲ ਮੈ ਜਲੁ ਸੀਤਲ ਮਾਇ ਪੀਯੋ ਪੁਨ ਵਾਰ ਕੈ ਆਈ।
ਜਾਦਵ ਅਉਰ ਸਭੈ ਹਰਖੈ ਅਰੁ ਬਾਜਤ ਭੀ ਪੁਰ ਬੀਚ ਬਧਾਈ।
ਅਉਰ ਕਹੈ ਕਬਿ ਸਯਾਮ ਸਿਵਾ ਸੁ ਸਭੈ ਜਾਗ ਮਾਇ ਸਹੀ ਠਹਿਰਾਈ।

(ਕ੍ਰਿ.ਅ.ਛੰ. ਅੰਕ 2061)

ਜੋਗ ਭਾਸਦਾ ਹੈ ਕਿ ਪਾਠਕਾਂ ਨੂੰ ਉੱਕਾ ਹੀ ਨਿਰਸੰਦੇਹ ਕਰਨ ਹਿੱਤ ਚੰਡੀ ਚਰਿਤ੍ਰਾਂ ਦੇ ਮੂਲ ਦੀ ਜਾਣਕਾਰੀ ਵੀ ਦੇ ਦਿੱਤੀ ਜਾਵੇ।

ਚੱਲਦਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top