ਅੱਜ ਪੇਸ਼ ਹੈ "ਚਰਿਤ੍ਰੋਪਾਖਿਆਨ"
ਦੇ
ਚਰਿਤ੍ਰ 28 ਦਾ ਪਾਠ ਅਤੇ ਵਿਆਖਿਆ,
ਤੇ ਨਿਰਣਾ ਕਰੋ, ਕਿ ਇਹ ਲਿਖਤ ਗੁਰੂ ਸਾਹਿਬ ਦੀ ਹੋ ਸਕਦੀ ਹੈ?
ਜੇ ਗੁਰੂ ਸਾਹਿਬ ਕੋਲ਼ ਸਮਾਂ ਨਹੀਂ ਸੀ
ਲਿਖਣ ਦਾ, ਫਿਰ ਕਿਸ ਨੇ ਲਿਖਿਆ ਅਖੌਤੀ ਦਸਮ ਗ੍ਰੰਥ?
ਪੂਰੇ ਅਖੌਤੀ ਦਸਮ ਗ੍ਰੰਥ ਅੰਦਰ, ਕਿਤੇ ਵੀ ਭਾਈ ਮਰਦਾਨੇ ਦਾ
ਜ਼ਿਕਰ ਨਹੀਂ... ਭਾਈ ਗੁਰਦਾਸ ਜੀ ਦਾ ਜ਼ਿਕਰ ਨਹੀਂ... ਗੁਰੂ ਅਰਜਨ ਸਾਬਿ ਦੀ ਸ਼ਹੀਦੀ ਸਾਕੇ
ਦਾ ਜ਼ਿਕਰ ਨਹੀਂ... ਬੰਦਾ ਸਿੰਘ ਬਹਾਦੁਰ ਦਾ ਜ਼ਿਕਰ ਨਹੀਂ... ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ
ਨਹੀਂ... ਗੰਗੂ ਅਤੇ ਚੰਦੂ ਬ੍ਰਾਹਮਣ ਦੀਆਂ ਗੱਦਾਰੀਆਂ ਦਾ ਜ਼ਿਕਰ ਨਹੀਂ... ਹੋਰ ਤੇ ਹੋਰ
ਗੁਰੂ ਨਾਨਕ ਦੀਆਂ ਚਾਰ ਉਦਾਸੀਆਂ ਦਾ ਜ਼ਿਕਰ ਨਹੀਂ... ਉਨ੍ਹਾਂ ਵਲੋਂ ਸਿੱਖਾਂ ਨੂੰ ਦਿੱਤੀ
ਪਾਹੁਲ ਦਾ ਜ਼ਿਕਰ ਨਹੀਂ... ਹੈ ਨਾ ਕਮਾਲ!!!
ਜੇ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਲਿਖਿਆ
ਹੁੰਦਾ, ਤਾਂ ਕੀ ਉਹ ਇਹ ਸਭ ਕੁੱਝ ਲਿਖਣਾ ਭੁੱਲ ਸਕਦੇ ਸੀ?
ਪਰ... ਇਸ ਵਿੱਚ ਜ਼ਿਕਰ ਹੈ "ਚੰਡੀ
ਦੀ ਵਾਰ" ਦਾ... ਇਸ ਵਿੱਚ ਜ਼ਿਕਰ ਹੈ "ਦੁਰਗਾ
ਦੇ ਯੁੱਧਾਂ ਦਾ"... ਇਸ ਵਿੱਚ ਜ਼ਿਕਰ ਹੈ "ਕ੍ਰਿਸਨ
ਅਵਤਾਰ" ਦਾ... ਇਸ ਵਿੱਚ ਜ਼ਿਕਰ ਹੈ "ਰਾਮ
ਅਵਤਾਰ" ਦਾ... ਇਸ ਵਿੱਚ ਜ਼ਿਕਰ ਹੈ "ਕਾਲ
ਜੀ ਕੀ ਉਸਤਤਿ" ਦਾ... ਇਸ ਵਿੱਚ ਜ਼ਿਕਰ ਹੈ "ਹਿੰਦੂਆਂ
ਦੇ ਹੋਮ ਯੱਗਾਂ" ਦਾ... ਇਸ ਵਿੱਚ ਜ਼ਿਕਰ ਹੈ "ਬਾਲਮਿਕੀ
ਅਵਤਾਰ" ਦਾ... ਇਸ ਵਿੱਚ ਜ਼ਿਕਰ ਹੈ ਹਿੰਦੂਆਂ ਦੇ
ਦੇਵਤੇ "ਮਹਾਕਾਲ"
ਦਾ... ਇਸ ਵਿੱਚ ਜ਼ਿਕਰ ਹੈ ਹਿੰਦੂਆਂ ਦੇ ਦੇਵਤੇ "ਖੜਗਕੇਤੁ
ਅਤੇ ਅਸਿਧੁੱਜ"
ਦਾ... ਇਸ ਵਿੱਚ ਜ਼ਿਕਰ ਹੈ "ਚੰਡੀ ਦੇ ਚਰਿਤ੍ਰ"
ਦਾ... ਤੇ ਇਸ ਵਿੱਚ ਜ਼ਿਕਰ ਹੈ 404 ਅਸ਼ਲੀਲ ਅਤੇ ਫੂਹੜ
ਕਹਾਣੀਆਂ ਦਾ...
...ਤੇ ਹੁਣ ਸੋਚੋ ਕੀ ਇਹ ਕੂੜ ਕਿਤਾਬ, ਦਸਮ ਪਿਤਾ ਦੀ ਲਿਖੀ
ਹੋ ਸਕਦੀ ਹੈ?
ਹਾਲੇ ਤਾਂ ਇਹ ਸ਼ੁਰੂਆਤ ਹੈ, ਜਿਸ ਤਰ੍ਹਾਂ ਪੱਪੂ ਗੁਰਬਚਨ ਸਿੰਘ ਨੇ
ਪਿਛਲੇ ਦਿਨਾਂ 'ਚ ਇਸ ਕੂੜ੍ਹ ਗ੍ਰੰਥ ਦੀਆਂ ਸੀ.ਡੀਆਂ ਰੀਲੀਜ਼ ਕੀਤੀਆਂ ਹਨ, ਖ਼ਾਲਸਾ ਨਿਊਜ਼
ਵੀ ਛੇਤੀ ਹੀ ਅਸ਼ਲੀਲਤਾ ਭਰਪੂਰ ਕਾਮ ਕ੍ਰੀੜਾ "ਚਰਿਤ੍ਰੋਪਾਖਿਆਨ" ਦੀ ਸੀ.ਡੀ. ਰੀਲੀਜ਼ ਕਰੇਗੀ...
...ਅਤੇ ਹੋ ਸਕੇਗਾ ਤਾਂ ਰੇਡੀਓ ਸਟੇਸ਼ਨਾਂ ਨੂੰ ਵੀ ਭੇਜੀਆਂ ਜਾਣਗੀਆਂ, ਜਿਸ ਨਾਲ ਇਸ ਗ੍ਰੰਥ ਦੇ
ਸਮਰਥਕ ਜਿਹੜੇ ਇਸ ਗੰਦ ਨੂੰ ਗੁਰਬਾਣੀ ਦਾ ਦਰਜਾ ਦਿੰਦੇ ਹਨ, ਉਹ ਖੁਲ ਕੇ ਆਪਣੇ ਰਾਮ ਸ਼ਿਆਮ
ਗੁਰੂ ਦੀ ਬਾਣੀ ਸਰਵਣ ਕਰ ਸਕਣ।
ਅਸੀਂ ਗੁਰੂ ਸਾਹਿਬ ਦੇ ਨਾਮ
'ਤੇ ਲਾਏ ਜਾ ਰਹੇ ਇਸ ਜ਼ਿੱਲਤ ਭਰਪੂਰ ਦਾਗ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਬੇਨਤੀ ਹੈ ਕਿ ਬੀਬੀਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਐਸਾ ਸਾਹਿਤ ਨਾ ਪੜ੍ਹਨ।