ਅੱਜ ਪੇਸ਼ ਹੈ "ਚਰਿਤ੍ਰੋਪਾਖਿਆਨ"
ਦੇ
ਚਰਿਤ੍ਰ 18 ਦਾ ਪਾਠ ਅਤੇ ਵਿਆਖਿਆ,
ਤੇ ਨਿਰਣਾ ਕਰੋ, ਕਿ ਇਹ ਲਿਖਤ ਗੁਰੂ ਸਾਹਿਬ ਦੀ ਹੋ ਸਕਦੀ ਹੈ?
ਜਿਸ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ
ਜਿਥੇ ਮੋਹਰਾਂ ਮਿਲਦੀਆਂ ਹੋਣ, ਤਾਂ ਭਲਾ
ਟਕਾ ਕੌਣ ਲਏਗਾ। ਧਨੀ ਯਾਰ ਨੂੰ ਤਿਆਗ ਕੇ ਗ਼ਰੀਬ ਪਤੀ ਦੇ ਘਰ ਕੌਣ ਜਾਵੇਗਾ। ਰਾਜੇ ਨੂੰ
ਤਿਆਗ ਕੇ, ਗਰੀਬ ਨਾਲ ਕੌਣ ਚਿੱਤ ਲਾਵੇਗਾ?
ਇਹ ਹੈ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਕਵੀ ਰਾਮ ਦੀ ਕਥਨੀ, ਜਿਸਨੂੰ ਗੁਰੂ ਗੋਬਿੰਦ ਸਿੰਘ
ਜੀ ਦੇ ਨਾਮ ਨਾਲ ਨੱਥੀ ਕੀਤਾ ਜਾ ਰਿਹਾ ਹੈ। ਇਸ ਚਰਿਤ੍ਰ ਵਿੱਚ
ਪ੍ਰਤਖ਼ ਰੂਪ 'ਚ ਲਿਖਿਆ ਹੋਇਆ ਹੈ ਕਿ "ਕਥਾ ਸਤ੍ਰਵੀ
ਰਾਮ ਕਬਿ ਉਚਰੀ ਹਿਤ ਚਿਤ ਲਾਇ", ਭਾਵ: ਕਵੀ ਰਾਮ ਨੇ
ਸਤਾਰ੍ਹਵੀਂ ਕਥਾ ਬੜੀ ਰੁਚੀ ਨਾਲ ਉਚਾਰਨ ਕੀਤੀ ਅਤੇ ਫਿਰ ਕਥਾ ਕਰਨ ਲਈ ਮਨ ਵਿੱਚ ਉਪਾ ਕੀਤਾ।"
ਕੋਈ ਸ਼ੰਕਾ ਰਹਿ ਜਾਣੀ ਚਾਹੀਦੀ ਹੈ, ਕਿ ਇਹ ਗੁਰੂ ਸਾਹਿਬ ਦੀ ਲਿਖਤ ਨਹੀਂ!!!
ਪਰ, ਮੈਂ ਨਾ ਮਾਨੂੰ ਵਾਲੀ ਬਿਰਤੀ ਵਾਲੇ ਦਸਮ ਗ੍ਰੰਥੀਏ ਕਹਿੰਦੇ
ਹਨ, ਕਿ ਕਵੀ ਰਾਮ, ਸ਼ਿਆਮ, ਗੁਰੂ ਸਾਹਿਬ ਦੇ ਹੀ ਨਾਮ ਹਨ... ਸ਼ਾਬਾਸ਼ੇ... ਗੁਰੂ
ਗੋਬਿੰਦ ਸਿੰਘ ਨੇ ਹਰ ਚੀਜ਼ ਬਾਕੀਆਂ ਗੁਰੂਆਂ ਨਾਲੋਂ ਵੱਖਰੀ ਕੀਤੀ?
ਨਾਨਕ ਨਾਮ ਦੀ ਮੋਹਰ ਨਹੀਂ, ਨਾਨਕ ਦੀ ਬਜਾਏ ਰਾਮ ਸ਼ਿਆਮ ਵਰਤਿਆ,
ਸ਼ੈਲੀ ਵੀ ਵੱਖਰੀ, ਤਾਰੀਖਾਂ ਦੀ ਗੜਬੜੀ, ਇਤਿਹਾਸਕ ਭੁੱਲਾਂ, ਸਿੱਖ ਇਤਿਹਾਸਿਕ ਘਟਨਾਵਾਂ
ਨਦਾਰਦ, ਪਰ ਹਰ ਹਿੰਦੂ ਮਿਥਿਹਾਸ ਸ਼ਾਮਿਲ, ਕਰਮਕਾਂਡ ਸ਼ਾਮਿਲ, ਪਿਛਲੇ ਜਨਮ ਦੀ ਘਟਨਾ ਸ਼ਾਮਿਲ...
ਗੱਲ ਕਿ ਹਰ ਇੱਕ ਚੀਜ਼ ਬਾਕੀ ਗੁਰੂਆਂ ਨਾਲੋਂ ਵੱਖ, ਸਿਧਾਂਤ ਵੱਖ, ਇਸ਼ਟ ਵੱਖ...
ਦੁਮਾਲਿਆਂ ਹੇਠ ਜੰਗ ਖਾਦੀਆਂ ਖੋਪੜੀਆਂ
ਨੂੰ ਹਵਾ ਲਵਾਓ, ਫਿਰ ਸੋਚੋ... ਕੀ ਇਹ ਗੁਰੂ ਸਾਹਿਬ ਦੀ ਕਿਰਤ ਹੋ ਸਕਦੀ ਹੈ?
ਹਾਲੇ ਤਾਂ ਇਹ ਸ਼ੁਰੂਆਤ ਹੈ, ਜਿਸ ਤਰ੍ਹਾਂ ਪੱਪੂ ਗੁਰਬਚਨ ਸਿੰਘ ਨੇ
ਪਿਛਲੇ ਦਿਨਾਂ 'ਚ ਇਸ ਕੂੜ੍ਹ ਗ੍ਰੰਥ ਦੀਆਂ ਸੀ.ਡੀਆਂ ਰੀਲੀਜ਼ ਕੀਤੀਆਂ ਹਨ, ਖ਼ਾਲਸਾ ਨਿਊਜ਼
ਵੀ ਛੇਤੀ ਹੀ ਅਸ਼ਲੀਲਤਾ ਭਰਪੂਰ ਕਾਮ ਕ੍ਰੀੜਾ "ਚਰਿਤ੍ਰੋਪਾਖਿਆਨ" ਦੀ ਸੀ.ਡੀ. ਰੀਲੀਜ਼ ਕਰੇਗੀ,
ਅਤੇ ਹੋ ਸਕੇਗਾ ਤਾਂ ਰੇਡੀਓ ਸਟੇਸ਼ਨਾਂ ਨੂੰ ਵੀ ਭੇਜੀਆਂ ਜਾਣਗੀਆਂ, ਜਿਸ ਨਾਲ ਇਸ ਗ੍ਰੰਥ ਦੇ
ਸਮਰਥਕ ਜਿਹੜੇ ਇਸ ਗੰਦ ਨੂੰ ਗੁਰਬਾਣੀ ਦਾ ਦਰਜਾ ਦਿੰਦੇ ਹਨ, ਉਹ ਖੁਲ ਕੇ ਆਪਣੇ ਰਾਮ ਸ਼ਿਆਮ
ਗੁਰੂ ਦੀ ਬਾਣੀ ਸਰਵਣ ਕਰ ਸਕਣ।
ਅਸੀਂ ਗੁਰੂ ਸਾਹਿਬ ਦੇ ਨਾਮ
'ਤੇ ਲਾਏ ਜਾ ਰਹੇ ਇਸ ਜ਼ਿੱਲਤ ਭਰਪੂਰ ਦਾਗ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਬੇਨਤੀ ਹੈ ਕਿ ਬੀਬੀਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਐਸਾ ਸਾਹਿਤ ਨਾ ਪੜ੍ਹਨ।