ਇੱਕਲੇ "ਚਰਿਤ੍ਰੋਪਾਖਿਆਨ" ਹੀ ਨਹੀਂ ਬਚਿਤ੍ਰ ਨਾਟਕ ਦੀਆਂ ਹੋਰ
ਲਿਖਤਾਂ 'ਚ ਵੀ ਅਸ਼ਲੀਲਤਾ ਹੈ। ਲਿਖਾਰੀ ਨੇ ਇਕੱਲੇ ਗੁਰੂ ਸਾਹਿਬ ਬਾਰੇ ਹੀ ਨਹੀਂ ਹਿੰਦੂ
ਅਵਤਾਰਾਂ ਬਾਰੇ ਵੀ ਬਹੁਤ ਕੁੱਝ ਅਸ਼ਲੀਲ ਬਿਆਨ ਕੀਤਾ ਹੈ। ਇਸ ਗ੍ਰੰਥ ਦੀ ਵਿਰੋਧਤਾ ਇਕੱਲੇ
ਸਿੱਖਾਂ ਨੂੰ ਹੀ ਨਹੀਂ ਹਿੰਦੂਆਂ ਨੂੰ ਵੀ ਕਰਨੀ ਚਾਹੀਦੀ ਹੈ।
ਅੱਜ ਪੇਸ਼ ਹੈ ਕ੍ਰਿਸਨਾਵਤਾਰ ਦਾ ਇੱਕ
ਪ੍ਰਸੰਗ, ਜਿਸ ਵਿੱਚ ਕ੍ਰਿਸ਼ਨ ਤਲਾਬ 'ਚ ਨਹਾ ਰਹੀਆਂ ਗੋਪੀਆਂ ਦੇ ਕਪੜੇ ਚੁੱਕ ਕੇ
ਲੈ ਜਾਂਦਾ ਹੈ, ਅਤੇ ਇਸ ਉਨ੍ਹਾਂ ਨਾਲ ਕਾਮ ਕ੍ਰੀੜਾ ਕਰਨ ਦੀ ਸ਼ਰਤ 'ਤੇ ਵਾਪਸ ਕਰਨ ਲਈ ਰਾਜ਼ੀ
ਹੋਣ ਲਈ ਆਖਦਾ ਹੈ। ਪਰ ਖੈਰ... ਹਿੰਦੂ ਵੀਰ ਇਸ
ਬਾਰੇ ਕੀ ਕਹਿਣਾ ਚਾਹੁੰਦੇ ਹਨ, ਉਹ ਉਨ੍ਹਾਂ ਦੀ ਹਿੰਮਤ,
ਪਰ ਅਸੀਂ ਗੁਰੂ ਸਾਹਿਬ ਦੇ ਨਾਮ
'ਤੇ ਲਾਏ ਜਾ ਰਹੇ ਇਸ ਜ਼ਿੱਲਤ ਭਰਪੂਰ ਦਾਗ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਹਾਲੇ ਤਾਂ ਇਹ ਸ਼ੁਰੂਆਤ ਹੈ, ਜਿਸ ਤਰ੍ਹਾਂ ਪੱਪੂ ਗੁਰਬਚਨ ਸਿੰਘ ਨੇ
ਪਿਛਲੇ ਦਿਨਾਂ 'ਚ ਇਸ ਕੂੜ੍ਹ ਗ੍ਰੰਥ ਦੀਆਂ ਸੀ.ਡੀਆਂ ਰੀਲੀਜ਼ ਕੀਤੀਆਂ ਹਨ, ਖ਼ਾਲਸਾ ਨਿਊਜ਼
ਵੀ ਛੇਤੀ ਹੀ ਅਸ਼ਲੀਲਤਾ ਭਰਪੂਰ ਕਾਮ ਕ੍ਰੀੜਾ "ਚਰਿਤ੍ਰੋਪਾਖਿਆਨ" ਦੀ ਸੀ.ਡੀ. ਰੀਲੀਜ਼ ਕਰੇਗੀ,
ਅਤੇ ਹੋ ਸਕੇਗਾ ਤਾਂ ਰੇਡੀਓ ਸਟੇਸ਼ਨਾਂ ਨੂੰ ਵੀ ਭੇਜੀਆਂ ਜਾਣਗੀਆਂ, ਜਿਸ ਨਾਲ ਇਸ ਗ੍ਰੰਥ ਦੇ
ਸਮਰਥਕ ਜਿਹੜੇ ਇਸ ਗੰਦ ਨੂੰ ਗੁਰਬਾਣੀ ਦਾ ਦਰਜਾ ਦਿੰਦੇ ਹਨ, ਉਹ ਖੁਲ ਕੇ ਆਪਣੇ ਰਾਮ ਸ਼ਿਆਮ
ਗੁਰੂ ਦੀ ਬਾਣੀ ਸਰਵਣ ਕਰ ਸਕਣ।
ਬੇਨਤੀ ਹੈ ਕਿ ਬੀਬੀਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਐਸਾ ਸਾਹਿਤ ਨਾ ਪੜ੍ਹਨ।