ਅੱਜ ਪੇਸ਼ ਹੈ "ਚਰਿਤ੍ਰੋਪਾਖਿਆਨ"
ਦੇ
ਚਰਿਤ੍ਰ 160 ਦਾ ਪਾਠ ਅਤੇ ਵਿਆਖਿਆ,
ਤੇ ਨਿਰਣਾ ਕਰੋ, ਕਿ ਇਹ ਲਿਖਤ ਗੁਰੂ ਸਾਹਿਬ ਦੀ ਹੋ ਸਕਦੀ ਹੈ?
ਖ਼ਾਲਸਾ ਨਿਊਜ਼ ਇਕ ਗਲ ਸਾਫ ਕਰਨਾ ਚਾਹੁੰਦੀ ਹੈ ਕਿ ਸਾਡਾ ਕਿਸੇ ਸਮਾਜ ਦੀਆਂ ਪਰਿਵਾਰਕ ਜਾਂ
ਸਮਾਜਿਕ ਰਿਵਾਇਤਾਂ ਖਿਲਾਫ ਅਸ਼ਲੀਲਤਾ ਫੈਲਾਉਣ ਦਾ ਕੋਈ ਇਰਾਦਾ ਨਹੀਂ।
ਜੋ ਵੀ ਵਿਆਖਿਆ ਕੀਤੀ ਗਈ ਹੈ, ਉਹ
ਡਾ. ਰਤਨ ਸਿੰਘ ਜੱਗੀ ਦੀ ਲਿਖਤ ਤੋਂ ਹੀ ਪੜ੍ਹੀ ਜਾ
ਰਹੀ ਹੈ।
ਸਾਨੂੰ ਬਹੁਤ ਅਫਸੋਸ ਹੈ ਇਹ ਕਰਦੇ ਹੋਏ, ਪਰ ਉਸਤੋਂ
ਵੀ ਵੱਧ ਅਫਸੋਸ ਹੈ ਉਨ੍ਹਾਂ ਲੋਕਾਂ ਦੀਆਂ ਗੱਲਾਂ 'ਤੇ ਜਿਹੜੇ ਇਸ ਗੰਦ ਨੂੰ ਤਾਂ ਸਹਾਰ ਰਹੇ
ਨੇ, ਪਰ ਗੰਦ ਸਾਫ ਕਰਨ ਵਾਲੇ ਨੂੰ ਚੁੱਪ ਕਰਣ ਲਈ ਕਹਿੰਦੇ ਨੇ।
ਯਾਦ ਰਹੇ... ਗੰਦ ਨੂੰ ਸੌ ਪਰਤਾਂ 'ਚ
ਵੀ ਰੱਖ ਲਓ, ਪਰ ਫਿਰ ਵੀ ਸੜ੍ਹਾਨ ਬਾਹਰ ਆਉਂਦੀ ਹੈ...
ਇਹ ਕੂੜ੍ਹ ਲਿਖਤਾਂ ਜੋ
ਕਿ ਸਿੱਖ ਵਿਰੋਧੀ ਅਨਸਰਾਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਨੱਥੀ ਕੀਤੀਆਂ ਗਈਆਂ
ਹਨ, ਉਨ੍ਹਾਂ ਨੂੰ ਸਾਫ਼ ਕਰਨ ਲਈ, ਇਹ ਕਰਨਾ ਲਾਜ਼ਮੀ ਹੈ।
ਤੁਸੀਂ ਦੇਖਿਆ ਹੋਣਾ ਹੈ ਜਦੋਂ ਗਟਰ ਦੀ
ਸਫਾਈ ਕਰਨੀ ਹੁੰਦੀ ਹੈ, ਤਾਂ ਗਟਰ ਸਾਫ ਕਰਨ ਲਈ ਬੰਦੇ ਨੂੰ ਗਟਰ 'ਚ ਉਤਰਨਾ ਪੈਂਦਾ ਹੈ, ਬੜੀ
ਬਦਬੂ ਆਉਂਦੀ ਹੈ, ਪਰ ਸਾਫ ਹੋਣ ਤੋਂ ਬਾਅਦ, ਆਸ ਪਾਸ ਦੇ ਲੋਕ ਸੁੱਖ ਦਾ ਸਾਹ ਲੈਂਦੇ ਹਨ...
ਇਸੇ ਤਰ੍ਹਾਂ ਸਿੱਖੀ ਦੇ ਵਿਹੜੇ 'ਚ ਇਹ ਗੰਦ ਖਿਲਾਰਿਆ ਗਿਆ ਹੈ, ਅਤੇ ਸਾਡਾ ਇਹ ਫਰਜ਼ ਬਣਦਾ ਹੈ
ਕਿ ਗੁਰੂ ਦੇ ਨਾਮ 'ਤੇ ਫੈਲਾਏ ਹਾ ਰਹੇ ਇਸ ਗੰਦ (ਅਖੌਤੀ ਦਸਮ ਗ੍ਰੰਥ) ਨੂੰ ਸਿੱਖੀ ਦੇ ਵਿਹੜੇ
ਚੋਂ ਸਾਫ ਕਰਨਾ ਹੈ, ਇਸ ਲਈ ਸਾਨੂੰ ਆਪਣੇ ਹੱਥ ਗੰਦੇ ਕਰਨੇ ਪੈਣੇ ਹਨ, ਪਰ ਸਾਨੂੰ ਇਹ ਪਤਾ ਹੈ
ਕਿ ਸਫਾਈ ਤੋਂ ਬਾਅਦ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੀ ਖੁਸ਼ਬੋ ਹੀ ਰਹੇਗੀ।
ਜਿਨ੍ਹਾਂ ਅਖੌਤੀ ਜਥੇਦਾਰਾਂ ਤੋਂ ਸਿੱਖ ਅਖਵਾਉਣ ਵਾਲਿਆਂ ਨੂੰ ਆਸਾਂ ਹਨ, ਉਹ ਤਾਂ ਇਸ ਗੰਦ
ਗ੍ਰੰਥ ਦੀਆਂ ਸੀ.ਡੀਆਂ ਵੰਡਣ ਦੀ ਗੱਲ ਕਰ ਰਿਹਾ ਹੈ, ਉਸ ਬਾਰੇ ਤਾਂ ਕੋਈ ਨਹੀਂ ਬੋਲਦਾ? ਖ਼ਾਲਸਾ
ਨਿਊਜ਼ ਨੂੰ ਹਰ ਰੋਜ਼ ਇਹ ਮੈਸੇਜ ਆ ਰਹੇ ਹਨ "ਕਿ ਸ਼ਰਮ ਕਰੋ", "ਇਹ ਕੀ ਗੰਦ ਪਾ ਰਹੇ ਹੋ!!" ਆਦਿ...
ਜਾਗਰੂਕ ਸਿੱਖਾਂ ਨੂੰ ਤਾਂ ਇਸ ਗੰਦ ਗ੍ਰੰਥ ਬਾਰੇ ਕੋਈ ਸ਼ੰਕਾ ਨਹੀਂ, ਨਾ ਹੀ ਉਹ ਇਸ ਨੂੰ ਪੜ੍ਹਨ
ਦੀ ਕੋਈ ਇੱਛਾ ਰੱਖਦੇ ਹਨ...
ਇਹ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਇਸ ਗੰਦ ਨੂੰ ਗੁਰਬਾਣੀ ਦਾ ਦਰਜਾ
ਦਿੰਦੇ ਹਨ।
ਜੇ ਇਹ ਗੁਰਬਾਣੀ ਹੈ (ਦਸਮ ਗ੍ਰੰਥ ਦੇ ਸਮਰਥਕਾਂ ਲਈ) ਤਾਂ ਫਿਰ ਮਨ ਬਿਰਤੀਆਂ
ਇਕਾਗਰ ਕਰਕੇ ਪੜ੍ਹੋ ਅਤੇ ਸਰਵਣ ਕਰੋ, ਫਿਰ ਸਾਡੇ 'ਤੇ ਇਹ ਇਲਜ਼ਾਮ ਕਿਉਂ? ਅਸੀਂ ਤਾਂ ਦਸਮ
ਗ੍ਰੰਥੀਆਂ ਦੇ ਗੁਰੂ ਰਾਮ ਸ਼ਿਆਮ ਦੀ ਲਿਖਤ ਹੀ ਤਾਂ ਪਾ ਰਹੇ ਹਾਂ, ਕੋਈ ਪਾਪ ਤਾਂ ਨਹੀਂ ਕਰ ਰਹੇ!!!
ਬੇਨਤੀ ਹੈ ਕਿ ਬੀਬੀਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਐਸਾ ਸਾਹਿਤ ਨਾ ਪੜ੍ਹਨ।