ਖ਼ਾਲਸਾ ਨਿਊਜ਼ ਇਸ ਅਖੌਤੀ ਦਸਮ
ਗ੍ਰੰਥ ਨੂੰ, ਗੁਰੂ ਲਿਖਤ ਨਹੀਂ ਮੰਨਦੀ।
ਸਿੱਖ ਨੂੰ ਹਾਲੇ ਇਸ ਗੱਲ 'ਚ ਹੀ ਦੁਬਿਧਾ ਹੈ
ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਹੈ ਕਿ ਨਹੀਂ...
ਇਕ ਪਾਸੇ ਕਹਿੰਦਾ ਤੇ ਹੈ ਕਿ ਸਿੱਖ ਦਾ
ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਪਰ ਨਾਲ ਹੋਰ ਗ੍ਰੰਥ ਦੀਆਂ ਢੁੱਚਰਾਂ ਵੀ ਢੋਈ ਜਾਂਦਾ
ਹੈ।
ਇਸੇ ਲਈ ਇਸ
ਅਖੌਤੀ ਦਸਮ
ਗ੍ਰੰਥ
(ਅਸਲ 'ਚ ਬਚਿਤ੍ਰ ਨਾਟਕ ਗ੍ਰੰਥ),
ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਨੱਥੀ ਕਰ ਦਿੱਤਾ
ਗਿਆ ਹੈ ਦੀ ਆਡੀਓ, ਖ਼ਾਲਸਾ ਨਿਊਜ਼ 'ਤੇ
ਲੜੀਵਾਰ ਪਾਈ ਜਾ ਰਹੀ ਹੈ, ਜਿਸ ਨਾਲ ਇਸ ਗ੍ਰੰਥ ਦੀ ਮਹਿਮਾ (ਹਨੇਰੇ) ਬਾਰੇ ਪਾਠਕਾਂ ਨੂੰ ਕੁੱਝ ਚਾਨਣਾ ਹੋ ਸਕੇ। ਅਸੀਂ
ਕਿਸੇ 'ਤੇ ਇਹ ਨਹੀਂ ਥੋਪਦੇ ਕਿ ਸਾਡੀ ਗੱਲ ਮੰਨੋ, ਆਪ ਪੜ੍ਹੋ,
ਸੁਣੋ ਤੇ ਨਿਰਣਾ ਕਰੋ ਕਿ
ਇਹ
ਅਖੌਤੀ ਦਸਮ
ਗ੍ਰੰਥ ਗੁਰੂ ਸਾਹਿਬ ਵਲੋਂ ਲਿਖਿਆ ਜਾ ਸਕਦਾ
ਹੈ?
ਅੱਜ ਪੇਸ਼ ਹੈ "ਚਰਿਤ੍ਰੋਪਾਖਿਆਨ"
ਦੇ ਚਰਿਤ੍ਰ 3 ਦਾ ਪਾਠ ਅਤੇ ਵਿਆਖਿਆ, ਤੇ ਅਨੰਦ ਲਉ।
ਇਸ "ਅਖੌਤੀ ਦਸਮ
ਗ੍ਰੰਥ" ਦੇ ਆਸ਼ਕਾਂ ਨੂੰ
ਬੇਨਤੀ ਹੈ ਕਿ ਜੇ ਉਹ ਇਸ ਨੂੰ ਗੁਰੂ ਦੀ ਬਾਣੀ ਮੰਨਦੇ ਹਨ, ਤਾਂ ਆਪਣੀ ਤੀਵੀਂ, ਆਪਣੀਆਂ
ਭੈਣਾਂ ਅਤੇ ਬੱਚੇ-ਬੱਚੀਆਂ ਨੂੰ ਨਾਲ ਬਿਠਾ ਕੇ ਸੁਣੋ, ਤੇ ਜੀਵਨ ਸਫਲਾ ਕਰੋ।
ਕੀ ਅਖੌਤੀ ਦਸਮ ਗ੍ਰੰਥ, ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋ ਸਕਦਾ ਹੈ?
ਜਾਨਣ ਲਈ ਪੜ੍ਹੋ "ਪੜ੍ਹੋ
ਤੇ ਪਛਾਣੋ"