ਸਿੱਖਾਂ ਲਈ ਵਰਤਮਾਨ ਸਮਾਂ ਦੁਬਿਧਾਵਾਂ ਦਾ ਦੌਰ ਹੈ। ਸਿੱਖੀ ਦੇ
ਮੁੱਢਲੇ ਸਿੱਧਾਂਤਾਂ ਤੋਂ ਲੈ ਕੇ ਹਰ ਇੱਕ ਗੱਲ 'ਤੇ ਦੁਬਿਧਾ ਖੜੀ ਕੀਤੀ ਗਈ ਹੈ,
ਜਿਸ ਨਾਲ
ਅਜੋਕਾ ਸਿੱਖ ਹਰ ਵੇਲੇ ਆਪਣੇ ਆਪ ਨੂੰ ਦੋਰਾਹੇ 'ਤੇ ਖੜਾ ਪਾਉਂਦਾ ਹੈ।
ਪਰੰਪਰਾ ਦੇ ਨਾਮ
ਹੇਠ, ਸੀਨਾ ਬਸੀਨਾ ਦੇ ਨਾਮ ਹੇਠ,
ਸਾਡੇ ਮਹਾਂਪੁਰਖ ਜੀ ਨੇ ਕਿਹਾ ਹੈ ਦੇ ਨਾਮ ਹੇਠ,
ਧੜੇਬੰਦੀ ਦੇ ਨਾਮ ਹੇਠ ਅਤੇ ਕਈ ਕੁੱਝ ਹੋਰ... ਕੋਈ ਵਿਰਲਾ ਹੀ ਹੈ ਜੋ ਗੁਰੂ ਦੀ ਗੱਲ ਕਰਦਾ
ਹੈ ਅਤੇ ਗੁਰੂ ਦੀ ਮਤਿ ਨੂੰ ਮੰਨਦਾ ਹੈ।
ਕਿੰਨੀਆਂ ਹੀ ਦੁਬਿਧਾਵਾਂ ਹਨ
ਜਿਵੇਂ ਮੂਲ ਮੰਤਰ ਦੀ, ਨਿਤਨੇਮ ਜਿਹੜਾ ਅਤੇ ਕਿੰਨਾਂ, ਪੰਜ
ਬਾਣੀਆਂ ਕਿਹੜੀਆਂ, ਸਿਮਰਨ ਕਰਣ ਦੀ
ਵਿਧੀ, ਰਹਿਰਾਸ ਵੱਡੀ ਕਿ ਛੋਟੀ, ਰਾਗਮਾਲਾ ਦਾ ਝਗੜਾ,
ਮਾਸ ਖਾਣ ਕਿ ਨਹੀਂ, ਲਾਲ ਹਰਾ ਰੰਗ ਪਾ ਲਈਏ ਕਿ ਨਹੀਂ, ਪੱਗ ਗੋਲ ਕਿ ਨੋਕ ਵਾਲੀ, ਪੱਗ 'ਚ
ਪਿੰਨ ਲਾ ਲਈ ਤਾਂ ਪੰਗਾ, ਪਿਛਲਾ ਲੱੜ ਟੰਗ ਲਿਆ ਤਾਂ ਸਿਆਪਾ, ਕਛਿਹਰਾ ਰੇਬ ਵਾਲਾ ਜਾਂ
ਟਕਸਾਲੀ, ਕਿਰਪਾਨ ਟਕਾਸਾਲੀ ਜਾਂ ਕੋਈ ਹੋਰ, ਗਾਤਰਾ ਨੀਲਾ ਜਾਂ ਕੋਈ ਹੋਰ, ਪਜਾਮਾ ਪਾਉਣਾ
ਕਿ ਲਾਹੁਣਾ, ਬੀਬੀਆਂ ਕੀਰਤਨ ਕਰਣ ਕਿ ਨਾ... ਅਤੇ ਹਾਲੇ ਕਿੰਨੀਆਂ ਹੀ ਹੋਰ
ਦੁਬਿਧਾਵਾਂ ਹਨ, ਜਿਨ੍ਹਾਂ 'ਚ ਆਮ ਸਿੱਖ ਅਖਵਾਉਣ ਵਾਲਾ ਫਸਿਆ ਹੋਇਆ ਹੈ।
ਹੋਰ ਤਾਂ ਹੋਰ ਸਿੱਖ ਨੂੰ ਹਾਲੇ ਇਸ ਗੱਲ 'ਚ ਹੀ ਦੁਬਿਧਾ ਹੈ
ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਹੈ ਕਿ ਨਹੀਂ...
ਇਕ ਪਾਸੇ ਕਹਿੰਦਾ ਤੇ ਹੈ ਕਿ ਸਿੱਖ ਦਾ
ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਪਰ ਨਾਲ ਹੋਰ ਗ੍ਰੰਥ ਦੀਆਂ ਢੁੱਚਰਾਂ ਵੀ ਢੋਈ ਜਾਂਦਾ
ਹੈ।
ਇਸੇ ਲਈ ਇਸ "ਦੁਬਿਧਾ ਗ੍ਰੰਥ"
ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਨੱਥੀ ਕਰ ਦਿੱਤਾ
ਗਿਆ ਹੈ, ਦੀ ਆਡੀਓ, ਖ਼ਾਲਸਾ ਨਿਊਜ਼ 'ਤੇ
ਲੜੀਵਾਰ ਪਾਈ ਜਾ ਰਹੀ ਹੈ, ਜਿਸ ਨਾਲ ਪਾਠਕ ਆਪ ਹੀ
ਨਿਰਣਾ ਕਰ ਸਕਣਗੇ ਕਿ ਇਹ "ਦੁਬਿਧਾ ਗ੍ਰੰਥ" ਜਿਸ ਨੂੰ ਇਸ ਦੇ ਚਾਹੁਣ ਵਾਲੇ "ਸ੍ਰੀ ਗੁਰੂ
ਦਸਮ ਗ੍ਰੰਥ" ਵੀ ਕਹਿੰਦੇ ਹਨ, ਜਿਸ ਦਾ
ਲਗਭਗ 60% ਹਿੱਸਾ ਅਸ਼ਲੀਲ ਹੈ, ਇਸ ਅਸ਼ਲੀਲ ਹਿੱਸੇ ਤੋਂ ਹੀ
ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਕਿ "ਚਰਿਤ੍ਰੋਪਾਖਿਆਨ" ਨਾਮ ਨਾਲ ਮਸ਼ਹੂਰ ਹੈ,
ਜਿਸ ਨਾਲ ਇਸ ਗ੍ਰੰਥ ਦੀ ਮਹਿਮਾ (ਹਨੇਰੇ) ਬਾਰੇ ਪਾਠਕਾਂ ਨੂੰ ਕੁੱਝ ਚਾਨਣਾ ਹੋ ਸਕੇ। ਅਸੀਂ
ਕਿਸੇ 'ਤੇ ਇਹ ਨਹੀਂ ਥੋਪਦੇ ਕਿ ਸਾਡੀ ਗੱਲ ਮੰਨੋ, ਆਪ ਪੜ੍ਹੋ, ਸੁਣੋ ਤੇ ਨਿਰਣਾ ਕਰੋ ਕਿ
ਇਹ "ਦੁਬਿਧਾ ਗ੍ਰੰਥ" ਗੁਰੂ ਸਾਹਿਬ ਵਲੋਂ ਲਿਖਿਆ ਜਾ ਸਕਦਾ ਹੈ।
ਖ਼ਾਲਸਾ ਨਿਊਜ਼ ਨੂੰ ਇਹ ਇਲਮ ਹੈ ਕਿ ਇਸ "ਦੁਬਿਧਾ ਗ੍ਰੰਥ" ਦੇ ਆਸ਼ਕ, ਆਪਣੇ ਕੁਮੈਂਟਸ 'ਚ
ਆਪਣੀ ਕਾਬੀਲੀਅਤ ਦਾ ਮੁਜ਼ਾਹਰਾ ਕਰਣਗੇ, ਪਰ ਇਸ ਨਾਲ ਸਾਡੀ ਇਸ ਕੋਸ਼ਿਸ਼ ਨੂੰ ਹੋਰ ਹੁੰਗਾਰਾ
ਮਿਲੇਗਾ। ਖ਼ਾਲਸਾ ਨਿਊਜ਼ ਇਸ "ਦੁਬਿਧਾ ਗ੍ਰੰਥ" ਅਖੌਤੀ ਦਸਮ
ਗ੍ਰੰਥ ਨੂੰ, ਗੁਰੂ ਲਿਖਤ ਨਹੀਂ ਮੰਨਦੀ।
ਕੀ ਅਖੌਤੀ ਦਸਮ ਗ੍ਰੰਥ, ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋ ਸਕਦਾ ਹੈ?
ਜਾਨਣ ਲਈ ਪੜ੍ਹੋ "ਪੜ੍ਹੋ
ਤੇ ਪਛਾਣੋ"