1989 ਵਿੱਚ ਆਚਾਰੀਆ ਰਜਨੀਸ਼ ਦੇ ਚਲਾਣਾ ਕਰਨ ਤੋਂ ਕੁੱਝ ਸਮਾਂ ਪਹਿਲਾਂ
ਜਥੇਦਾਰ ਸੇਖਵਾਂ ਮੇਰੇ ਨਾਲ ਪੂਨੇ ਗਏ।
ਉਨ੍ਹਾਂ ਦਿਨਾਂ ਵਿੱਚ ਹਰਜਿੰਦਰ ਸਿੰਘ ਜਿੰਦਾ ਤੇ
ਸੁਖਦੇਵ ਸਿੰਘ ਸੁੱਖਾ (ਵੈਦਯਾ ਕਾਂਡ ਦੇ ਕਹੇ ਜਾਂਦੇ ਦੋਸ਼ੀ) ਪੂਨੇ ਦੀ ਜੇਲ੍ਹ ਵਿੱਚ ਹੀ
ਹਨ। ਪੂਨਾ ਵਿੱਚ ਇੱਕ ਆਡੀਟੋਰੀਅਮ ਵਿੱਚ ਸੈਮੀਨਾਰ ਹੋਇਆ ਅਤੇ ਸੈਮੀਨਾਰ ਦੀ ਦਮਾਪਤੀ ਉੱਤੇ
ਉਥੇ ਮੌਜੂਦ ਸਾਰੀ ਪ੍ਰੈਸ ਨੇ ਮੈਨੂੰ ਇਹ ਸੁਆਲ ਕੀਤਾ, "ਤੁਸੀਂ ਧਾਰਮਿਕ ਆਗੂ ਹੁੰਦਿਆਂ,
ਕਾਤਲਾਂ ਦੇ ਹੱਕ ਵਿੱਚ ਕਿਉਂ ਬੋਲ ਰਹੇ ਹੋ ਅਤੇ ਕੀ ਇਹ ਧਾਰਮਿਕ ਆਗੂ ਦਾ ਕੰਮ ਹੈ? ਇਥੋਂ
ਦੀ ਜੇਲ੍ਹ ਵਿੱਚ ਬੰਦ ਸੁੱਖਾ ਤੇ ਜਿੰਦਾ ਉੱਤੇ ਦੋਸ਼ ਸਾਬਤ ਹੋਇਆ ਹੈ, ਪਰ ਤੁਸੀਂ ਉਨ੍ਹਾਂ
ਦੀ ਹਮਾਇਤ ਕਰ ਰਹੇ ਹੋ ਤੇ ਉਨ੍ਹਾਂ ਨੂੰ ਨਿਰਦੋਸ਼ ਕਹਿ ਰਹੇ ਹੋ। ਆਖਰ ਕਿਉਂ?"
ਮੈਂ ਪ੍ਰੈਸ ਨੂੰ ਜੁਆਬ ਦਿੱਤਾ, "ਜਿਹੜੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੇ ਹਨ, ਜਿਥੋਂ
ਕਿ ਇਹ ਸਾਰਾ ਘਟਨਾਕ੍ਰਮ ਸ਼ੁਰੂ ਹੋਇਆ, ਅੱਜ ਉਹੀ ਲੋਕ ਅਦਾਲਤਾਂ ਤੋਂ ਇਹ ਹੁਕਮ ਦਿਵਾ ਰਹੇ
ਹਨ ਕਿ ਸੁੱਖਾ ਤੇ ਜਿੰਦਾ, ਵੈਦਯਾ ਕਤਲ ਕਾਂਡ ਦੇ ਦੋਸ਼ੀ ਹਨ ਅਤੇ ਇਨ੍ਹਾਂ ਨੂੰ ਸਜਾਏ ਮੌਤ
ਦਿੱਤੀ ਜਾਵੇ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਅੱਜ ਅਦਾਲਤ ਦੀ ਕੁਰਸੀ ਉੱਤੇ ਮੈਂਨੂੰ
ਕੁੱਝ ਘੰਟਿਆਂ ਲਈਬਿਠਾ ਦਿਉ ਤਾਂ ਮੈਂ ਸਾਬਤ ਕਰ ਦੇਵਾਂਗਾ ਕਿ ਸੁੱਖਾ ਤੇ ਜਿੰਦਾ ਨਿਰਦੋਸ਼
ਹਨ। ਫਿਰ ਕੀ ਸਰਕਾਰ ਉਨ੍ਹਾਂ ਨੂੰ ਰਿਹਆ ਕਰ ਦੇਵੇਗੀ? ਜੇ ਐਸਾ ਹੈ ਤਾਂ ਮੈਂ ਉਨ੍ਹਾਂ ਨੂੰ
ਨਿਰਦੋਸ਼ ਸਾਬਤ ਕਰਨ ਲਈ ਤਿਆਰ ਹਾਂ।"
ਉਸ ਸਮੇਂ ਮੈਂ ਇਹ ਆੜ ਲੈ ਰਿਹਾ ਸੀ ਕਿ ਹਰ ਕਾਤਲ ਦੇ ਹਾਲਾਤ ਵੱਖਰੇ ਹੁੰਦੇ ਹਨ। ਉਨ੍ਹਾਂ
ਹਾਲਾਤਾਂ ਦੇ ਆਧਾਰ ਉੱਤੇ ਹੀ ਉਸਦੀ ਸਜ਼ਾ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਉਸਨੇ ਜਿਹੜੇ
ਹਾਲਾਤਾਂ ਵਿੱਚ ਕਤਲ ਕੀਤਾ ਹੈ? ਉਸਨੇ ਰਾਹ ਜਾਂਦੇ ਨੂੰ ਕਤਲ ਕੀਤਾ ਹੈ ਜਾਂ ਆਪਣੇ ਘਰ ਚੋਰੀ
ਕਰਨ ਆਏ ਨੂੰ ਆਪਣੇ ਬਚਾਅ ਵਿੱਚ ਗੋਲ਼ੀ ਮਾਰੀ ਹੈ, ਜਾਂ ਉਸਨੇ ਆਪਣੀ ਧੀ-ਭੈਣ ਦੀ ਅਜ਼ਮਤ 'ਤੇ
ਹੱਥ ਪਾਉਣ ਵਾਲੇ ਨੂੰ ਕਤਲ ਕੀਤਾ ਹੈ। ਹਰੇਕ ਕਤਲ ਇੱਕ ਵੱਖਰੇ ਕਿਸਮ ਦਾ ਹੁੰਦਾ ਹੈ। ਕਈ
ਵਾਰ ਐਸਾ ਵੀ ਕਤਲ ਹੁੰਦਾ ਹੈ ਕਿ ਕਿਸੇ ਡਾਕੂ ਨੂੰ ਗੋਲ਼ੀ ਮਾਰ ਕੇ ਖ਼ਤਮ ਕੀਤਾ ਗਿਆ ਹੋਵੇ,
ਤੇ ਸਰਕਾਰ ਉਸਨੂੰ ਸਜ਼ਾ ਦੀ ਬਜਾਏ ਸਨਮਾਨਿਤ ਕਰਦੀ ਹੈ। ਪਰ ਉਹ ਵੀ ਕਤਲ ਹੀ ਹੁੰਦਾ ਹੈ।
ਰਾਮ ਹੱਥੋਂ ਰਾਵਣ ਦਾ ਕਤਲ ਹੋਇਆ - ਇਕ ਖੱਤਰੀ ਹੱਥੋਂ ਬ੍ਰਾਹਮਣ ਦਾ ਕਤਲ ਪਰ ਰਾਮ ਨੂੰ
ਬ੍ਰਜਮ ਹੱਤਿਆ ਵੀ ਨਹੀਂ ਅਤੇ ਅੱਜ ਤੱਕ ਕਤਲ ਵੀ ਨਹੀਂ ਕਿਹਾ ਜਾਂਦਾ ਕਿਉਂਕਿ ਰਾਮ ਨੇ ਆਪਣੀ
ਪਤਨੀ ਸੀਤਾ ਜੀ ਦੀ ਇੱਜ਼ਤ-ਆਬਰੂ ਦੇ ਸੰਘਰਸ਼ ਵਿੱਚ ਰਾਵਣ ਨੂੰ ਮਾਰਿਆ ਹੈ। ਤਾਂ ਫਿਰ ਸੈਂਕੜੇ
ਸਿੱਖ ਨੌਜਵਾਨਾਂ ਦੇ ਕਾਤਲ, ਅਤੇ ਗੁਰੂ ਤੇ ਗੁਰਧਾਮਾਂ ਦੀ ਬੇ-ਅਦਬੀ ਕਰਨ ਦੇ ਜ਼ਿੰਮੇਵਾਰ
ਨੂੰ ਸਿੱਖ ਜਜ਼ਬਾਤਾਂ ਅਧੀਨ ਸੋਧਣ ਵਾਲੇ ਭਾਈ ਸੁੱਖਾ ਤੇ ਜਿੰਦਾ ਨੂੰ ਕਾਤਲ ਅਤੇ ਦੋਸ਼ੀ
ਆਖਿਆ ਜਾ ਸਕਦਾ ਹੈ।
ਸੋ ਮੈਂ ਉਨ੍ਹਾਂ ਨੂੰ ਗੱਲ ਕਰਕੇ ਸੁੱਖਾ ਤੇ ਜਿੰਦਾ ਵੱਲੋਂ ਕੀਤੇ ਦੇ
ਕਾਰਣਾਂ ਬਾਰੇ ਸਮਝਾਉਣਾ ਚਾਹੁੰਦਾ ਸੀ? ਕੀ ਉਨ੍ਹਾਂ ਦੋਵਾਂ ਦੀ ਵੈਦਯਾ ਨਾਲ ਕੋਈ ਦੁਸ਼ਮਣੀ
ਜਾਂ ਰਿਸ਼ਤੇਦਾਰੀ ਸੀ, ਜਾਂ ਵੈਦਯਾ ਉਨ੍ਹਾਂ ਦੇ ਘਰ ਚੋਰੀ ਕਰਨ ਆਇਆ ਸੀ?
ਸੋ ਮੈਂ ਉਨ੍ਹਾਂ
ਨੂੰ ਦੱਸਣਾ ਚਾਹੁੰਦਾ ਸੀ ਕਿ ਹਰੇਕ ਕਤਲ ਦਾ ਫ਼ੈਸਲਾ ਹਾਲਾਤਾਂ ਉੱਤੇ ਨਿਰਭਰ ਕਰਦਾ ਹੈ।